ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਵਿਭਾਗ ਵੱਲੋਂ ਨਸ਼ਾ ਛੁਡਾਊ ਕੇਂਦਰ ਸੀਲ

08:38 AM Aug 02, 2023 IST
featuredImage featuredImage
ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਰਾਜਿੰਦਰ ਜੈਦਕਾ
ਅਮਰਗੜ੍ਹ, 1 ਅਗਸਤ
ਇੱਥੇ ਢਢੋਗਲ ਰੋਡ ’ਤੇ ਖਾਲਸਾ ਵੈੱਲਫੇਅਰ ਫਾਊਡੇਸ਼ਨ ਦੇ ਨਾਂ ’ਤੇ ਚੱਲ ਰਿਹਾ ਨਸ਼ਾ ਛੁਡਾਊ ਕੇਂਦਰ ਅੱਜ ਸਿਹਤ ਵਿਭਾਗ ਦੀ ਟੀਮ ਨੇ ਪ੍ਰਸ਼ਾਸਨ ਦੀ ਸਹਾਇਤਾ ਨਾਲ ਸੀਲ ਕਰ ਦਿੱਤਾ। ਅੱਜ ਸਵੇਰ ਤੋਂ ਹੀ ਪੁਲੀਸ, ਸਵਿਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਖਾਲਸਾ ਵੈੱਲਫੇਅਰ ਫਾਊਂਡੇਸ਼ਨ ਦੀ ਇਮਾਰਤ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ। ਜਾਂਚ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ ਜਿਸ ਕਾਰਨ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਨੌਂ ਜਣਿਆਂ ਦੇ ਨਮੂਨੇ ਲਏ ਗਏ। ਇਸ ਮੌਕੇ ਤਹਿਸੀਲਦਾਰ ਅਮਨਦੀਪ ਚਾਵਲਾ, ਡੀਐੱਸਪੀ ਗੁਰਇਕਬਾਲ ਸਿੰਘ ਤੇ ਥਾਣਾ ਮੁਖੀ ਸਮਸ਼ੇਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੇਸ਼ਮਾ ਭੌਰਾ, ਐਸਐਮਓ ਡਾ. ਰੀਤੂ ਪਾਠਕ, ਸਿਹਤ ਇੰਸਪੈਕਟਰ ਜਗਤਾਰ ਸਿੰਘ, ਬਲਾਕ ਐਜੂਕੇਟਰ ਰਣਵੀਰ ਸਿੰਘ ਢੰਡੇ, ਡਾ. ਅੰਮ੍ਰਿਤਪਾਲ ਆਦਿ ਸ਼ਾਮਲ ਸਨ।

Advertisement

Advertisement