ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

107 ਸਾਲਾ ਬੇਬੇ ਦੀ ਵੋਟ ਪਵਾਉਣ ਘਰ ਪੁੱਜੇ ਡੀਸੀ

10:41 AM May 28, 2024 IST
ਲੁਧਿਆਣਾ ’ਚ 107 ਸਾਲਾ ਬਜ਼ੁਰਗ ਦੇ ਘਰ ਵੋਟ ਪਵਾਉਂਦੇ ਹੋਏ ਡੀਸੀ ਸਾਕਸ਼ੀ ਸਿਨਹਾ।

ਗਗਨਦੀਪ ਅਰੋੜਾ
ਲੁਧਿਆਣਾ, 27 ਮਈ
ਜ਼ਿਲ੍ਹੇ ਵਿੱਚ ਘਰ-ਘਰ ਵੋਟਿੰਗ ਦਾ ਪਹਿਲਾ ਦਿਨ ਨਿਰਵਿਘਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੰਪੰਨ ਹੋਇਆ। ਇਸ ਮੌਕੇ 707 ਬਜ਼ੁਰਗਾਂ (85 ਸਾਲ ਅਤੇ ਇਸ ਤੋਂ ਵੱਧ) ਅਤੇ 201 ਦਿਵਿਆਂਗ ਸਣੇ 908 ਵੋਟਰਾਂ ਨੇ ਘਰ ਵਿਚ ਵੋਟ ਪਾਉਣ ਦਾ ਵਿਕਲਪ ਚੁਣਿਆ ਸੀ। ਇਹ ਕੰਮ 78 ਟੀਮਾਂ ਨੂੰ ਸੌਂਪਿਆ ਗਿਆ ਸੀ ਤਾਂ ਕਿ ਦੋ ਦਿਨਾਂ ਵਿੱਚ ਕੰਮ ਪੂਰਾ ਕੀਤਾ ਜਾ ਸਕੇ। ਅੱਜ ਪਹਿਲੇ ਦਿਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਫੇਜ਼-2 ਦੁੱਗਰੀ ਵਿੱਚ ਸਭ ਤੋਂ ਬਜ਼ੁਰਗ ਵੋਟਰ 107 ਸਾਲਾ ਕਰਤਾਰ ਕੌਰ ਦੁਸਾਂਝ ਦੇ ਘਰ ਜਾ ਕੇ ਵੋਟ ਪਵਾਈ ਤੇ ਉਨ੍ਹਾਂ ਨੂੰ ਇਸ ਉਮਰ ਵਿੱਚ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਸਨਮਾਨਿਤ ਕੀਤਾ। ਇਸੇ ਤਰ੍ਹਾਂ 103 ਸਾਲਾ ਸੁਸ਼ੀਲਾ ਦੇਵੀ ਨੇ ਵੀ ਵੋਟ ਪਾਈ। ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਘਰ-ਘਰ ਵੋਟਿੰਗ ਕਰਵਾਉਣ ਲਈ ਵਿਸ਼ੇਸ਼ ਪੋਲਿੰਗ ਪਾਰਟੀਆਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਪੋਲਿੰਗ ਸਟਾਫ਼, ਪੁਲੀਸ, ਮਾਈਕਰੋ ਅਬਜ਼ਰਵਰ ਆਦਿ ਸ਼ਾਮਲ ਸਨ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਦੱਸਿਆ ਕਿ ਇਹ ਪਹਿਲਕਦਮੀ ਚੋਣਾਂ ਨੂੰ ਵਧੇਰੇ ਸੰਪੂਰਨ ਬਣਾਉਣ ਅਤੇ ਯੋਗ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤੀ ਗਈ ਹੈ। ਬਜੁਰਗ ਵੋਟਰਾਂ ਨੂੰ ਆਪੋ-ਆਪਣੇ ਘਰਾਂ ਵਿੱਚ ਬੈਠ ਕੇ ਵੋਟਾਂ ਪਾਉਂਦੇ ਦੇਖ ਖੁਸ਼ੀ ਹੋਈ। ਪ੍ਰਸ਼ਾਸਨ ਆਮ ਚੋਣਾਂ ਦੌਰਾਨ ਘੱਟੋ-ਘੱਟ 70 ਪ੍ਰਤੀਸ਼ਤ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ ਅਤੇ ਇਸ ਨਾਲ ਵੋਟਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ। ਇਸ ਦੌਰਾਨ ਬਜ਼ੁਰਗ ਵੋਟਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਘਰ-ਘਰ ਵੋਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਕਰਤਾਰ ਕੌਰ ਦੁਸਾਂਝ ਦੇ ਪੁੱਤਰ ਹਰਭਜਨ ਸਿੰਘ ਦੁਸਾਂਝ ਨੇ ਕਿਹਾ ਕਿ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਇੱਕ ਚੰਗਾ ਉਪਰਾਲਾ ਹੈ ਕਿਉਂਕਿ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਸ਼ੀਲਾ ਦੇਵੀ (103) ਦੀ ਪੋਤੀ ਨੀਨਾ ਜੈਨ ਨੇ ਵੀ ਪ੍ਰਸ਼ਾਸਨ ਦੇ ਉਦਮ ਦੀ ਸ਼ਲਾਘਾ ਕੀਤੀ।

Advertisement

Advertisement
Advertisement