ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਸੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਕੋਲੋਂ ਖਰੀਦਦਾਰੀ ਕੀਤੀ

06:06 AM Nov 12, 2023 IST
featuredImage featuredImage
ਪ੍ਰਦਰਸ਼ਨੀ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਤੇ ਹੋਰ ਅਧਿਕਾਰੀ ਸਾਮਾਨ ਦੀ ਖਰੀਦਦਾਰੀ ਕਰਦੇ ਹੋਏ। ਫੋਟੋ: ਲਾਲੀ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਨਵੰਬਰ
ਸਮੱਗਰਾ ਸਿੱਖਿਆ ਅਭਿਆਨ ਸਕੀਮ ਅਧੀਨ 37 ਰਿਸੋਰਸ ਸੈਂਟਰਾਂ ਵਿੱਚ ਸਿੱਖਿਆ ਲੈ ਰਹੇ 312 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੀਵਾਲੀ ਮੌਕੇ ਦੀਵੇ, ਮੋਮਬੱਤੀਆਂ, ਮਠਿਆਈ ਦੇ ਡੱਬੇ, ਕਾਗਜ਼ ਦੀਆਂ ਲੜੀਆਂ, ਪੱਖੀਆਂ ਆਦਿ ਤਿਆਰ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਮੱਗਰੀ ਤਿਆਰ ਕਰਨ ਵਾਲੇ ਬੱਚਿਆਂ ਤੋਂ ਖਰੀਦਦਾਰੀ ਕਰਕੇ ਉਨ੍ਹਾਂ ਦੀ ਹੌਸ਼ਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਵੀ ਮੌਜੂਦ ਸਨ।
ਇਸ ਸਕੀਮ ਅਧੀਨ ਸ.ਸ.ਸ ਮੂਣਕ (ਮੁੰਡੇ) ਵਿੱਚ ਮਠਿਆਈ ਦੇ ਡੱਬੇ ਅਤੇ ਸਿਲਾਈ ਦਾ ਵੋਕੇਸ਼ਨਲ ਪ੍ਰਾਜੈਕਟ ਵੀ ਇਨ੍ਹਾਂ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ। ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇਣ ਲਈ 15 ਅਧਿਆਪਕਾਂ ਦੀ ਟੀਮ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਸਕੂਲਾਂ ਵਿੱਚ ਸਮੱਗਰਾ ਸਿੱਖਿਆ ਅਭਿਆਨ ਅਧੀਨ ਕੰਮ ਕਰ ਰਹੀ ਹੈ। ਡਿਪਟੀ ਕਮਿਸ਼ਨਰ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਪ੍ਰਦਰਸ਼ਨੀ ਦੌਰਾਨ ਸਮਾਨ ਦੀ ਖਰੀਦਦਾਰੀ ਕਰਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਪ੍ਰਦਰਸ਼ਨੀ ਵਿੱਚ ਸਮੱਗਰਾ ਸਿੱਖਿਆ ਅਭਿਆਨ ਦੀ ਜ਼ਿਲ੍ਹੇ ਦੀ ਟੀਮ ਗੀਤੀਕਾ ਗਰਗ (ਸਹਾਇਕ ਕੋਆਰਡੀਨੇਟਰ), ਗੁਰਮੀਤ ਕੌਰ (ਜ਼ਿਲ੍ਹਾ ਸਪੈਸ਼ਲ ਐਜੂਕੇਟਰ), ਰਾਜਪ੍ਰੀਤ ਕੌਰ (ਆਫਿਸ ਅਸਿਸਟੈਂਟ), ਸਪੈਸ਼ਲ ਅਧਿਆਪਕ ਚਰਨਜੀਤ ਸਿੰਘ, ਦੀਪੀਕਾ, ਹਰਦਿਆਲ ਕੌਰ, ਰੇਨੂੰ, ਮਨਪ੍ਰੀਤ ਕੌਰ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।

Advertisement

Advertisement