For the best experience, open
https://m.punjabitribuneonline.com
on your mobile browser.
Advertisement

ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਤੇ ਐੱਸਐੱਸਪੀ ਡਟੇ

08:52 AM Nov 10, 2023 IST
ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਤੇ ਐੱਸਐੱਸਪੀ ਡਟੇ
ਸੰਗਰੂਰ ਦੇ ਪਿੰਡ ਥਲੇਸਾਂ ਵਿੱਚ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਡੀਸੀ ਜਤਿੰਦਰ ਜੋਰਵਾਲ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਨਵੰਬਰ
ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਅੱਜ ਖੁਦ ਮੈਦਾਨ ਵਿਚ ਨਿੱਤਰ ਆਏ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਖੁਦ ਕਮਾਨ ਸੰਭਾਲਦਿਆਂ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵੱਲੋਂ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਜਿਥੇ ਵੀ ਕਤਿੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਉਥੇ ਤੁਰੰਤ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ਬੁਝਾਈ ਗਈ ਅਤੇ ਕਿਸਾਨਾਂ ਨੂੰ ਪਰਾਲੀ ਦੇ ਵਾਤਾਵਰਨ ਪੱਖੀ ਹੱਲ ਲਈ ਪ੍ਰੇਰਤਿ ਕੀਤਾ ਗਿਆ। ਇਸਤੋਂ ਪਹਿਲਾਂ ਐੱਸਡੀਐਮ ਅਤੇ ਡੀਐੱਸਪੀ ਦੀ ਅਗਵਾਈ ਹੇਠ ਟੀਮਾਂ ਪਹਿਲਾਂ ਹੀ ਪਿੰਡ-ਪਿੰਡ ਅਤੇ ਖੇਤ-ਖੇਤ ਕਿਸਾਨਾਂ ਨੂੰ ਖੇਤ ਵਿਚ ਹੀ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰ ਰਹੀਆਂ ਹਨ। ਐੱਸਐੱਸਪੀ ਸ੍ਰੀ ਲਾਂਬਾ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਦੇ 400 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਨੂੰ ਪਰਾਲੀ ਸਾੜਨ ਵਿਰੁੱਧ ਲਾਮਬੰਦ ਕਰਨ ਦੇ ਨਾਲ-ਨਾਲ ਲੱਗੀ ਹੋਈ ਅੱਗ ਨੂੰ ਬੁਝਾਉਣ ਦਾ ਕੰਮ ਕਰ ਰਹੇ ਹਨ।
ਸ਼ੇਰਪੁਰ (ਬੀਰਬਲ ਰਿਸ਼ੀ): ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ ਤੇ ਉਨ੍ਹਾਂ ਦੀ ਟੀਮ ਨੇ ਅੱਜ ਪਿੰਡ ਜਹਾਂਗੀਰ ’ਚ ਦਸੰਬਰ ਮਹੀਨੇ ਨਵੀਂ ਚਾਲੂ ਹੋਣ ਜਾ ਰਹੀ ਫੈਕਟਰੀ ‘ਹਾਰਪ ਕੈਮੀਕਲਜ਼’ ਅਤੇ ਫੈਕਟਰੀ ਲੋੜੀਦੀ ਪਰਾਲੀ ਲਈ ਪਿੰਡ ਘਨੌਰੀ ਕਲਾਂ ’ਚ ਬਣਾਏ ਵੱਡੇ ਪਰਾਲੀ ਡੰਪ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਵਿੱਚ ਖਾਸ਼ ਤੌਰ ’ਤੇ ਐੱਸਡੀਐੱਮ ਧੂਰੀ ਅਮਿੱਤ ਗੁਪਤਾ, ਡੀਐੱਸਪੀ ਤਲਵਿੰਦਰ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਸ਼ੁਮਾਰ ਸਨ।

Advertisement

ਐੱਸਐੱਸਪੀ ਸੁਰਿੰਦਰ ਲਾਂਬਾ ਅਤੇ ਮਾਲੇਰਕੋਟਲਾ ਵਿੱਚ ਪਰਾਲੀ ਨਾ ਸਾੜਨ ਲਈ ਪ੍ਰੇਰਤਿ ਕਰਦੇ ਹੋਏ ਪ੍ਰਸ਼ਾਨਿਕ ਅਧਿਕਾਰੀ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਪਿੰਡਾਂ ’ਚ ਲਗਾਤਾਰ ਕਰ ਰਹੇ ਨੇ ਕਿਸਾਨ ਨਾਲ ਮਿਲਣੀਆਂ ਕਰ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਪਿੰਡ ਭੋਗੀਵਾਲ, ਜਿੱਤਵਾਲ, ਕਿਸ਼ਨਗੜ੍ਹ ਆਦਿ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਪ੍ਰਬੰਧਨ ਲਈ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦੀ ਤਕਨੀਕ ਅਤੇ ਇਸ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਤਿ ਕੀਤਾ। ਅੱਜ ਕਈ ਥਾਵਾਂ ਤੇ ਅੱਗ ਲਗਾਉਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਟੀਮਾਂ ਨੇ ਮੌਕੇ ’ਤੇ ਜਾ ਕੇ ਰੋਕਿਆ ਅਤੇ ਅੱਗ ’ਤੇ ਵੀ ਕਾਬੂ ਪਾਇਆ।
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ): ਉਪ ਮੰਡਲ ਮੈਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਅਤੇ ਡੀਐੱਸਪੀ ਮਨੋਜ ਗੋਰਸੀ ਵੱਲੋਂ ਅੱਜ ਨੇੜਲੇ ਪਿੰਡਾਂ ਹਰੇੜੀ, ਚੰਗਾਲ, ਲਿੱਦੜਾਂ, ਖਿੱਲਰੀਆਂ, ਬੰਗਾਵਾਲੀ, ਅਕੋਈ ਸਾਹਿਬ ਅਤੇ ਥਲੇਸ ਵਿਖੇ ਵੱਖ ਵੱਖ ਅਨਾਜ ਮੰਡੀਆਂ, ਸਾਂਝੀਆਂ ਥਾਵਾਂ ਅਤੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦਿਆਂ ਪਰਾਲੀ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਪਰਾਲੀ ਨਾ ਸਾੜਨ ਦਾ ਪ੍ਰਣ ਕਰਨ ਲਈ ਪ੍ਰੇਰਤਿ ਕੀਤਾ ਗਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਐੱਸਡੀਐੱਮ ਪਰਮੋਦ ਸਿੰਗਲਾ ਨੇ ਦੱਸਿਆ ਕਿ ਅੱਜ ਡੀਐੱਸਪੀ ਭਰਪੂਰ ਸਿੰਘ ਅਤੇ ਸਬੰਧਤ ਥਾਣਾ ਮੁਖੀ ਸਮੇਤ ਉਨ੍ਹਾਂ ਵੱਲੋਂ ਸੁਨਾਮ ਤੇ ਚੀਮਾ ਨੇੜਲੇ ਕਈ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ।

20 ਪਿੰਡਾਂ ਦੇ ਅਣਪਛਾਤਿਆਂ ਖਿਲਾਫ਼ ਕੇਸ ਦਰਜ

ਭਵਾਨੀਗੜ੍ਹ (ਮੇਜਰ ਮਟਰਾਂ): ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੋਂ ਦੇ ਥਾਣੇ ਵਿੱਚ 20 ਪਿੰਡਾਂ ਦੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਅਜੈ ਕੁਮਾਰ ਨੇ ਦੱਸਿਆ ਕਿ ਭਵਾਨੀਗੜ੍ਹ ਦੇ ਪਿੰਡ ਆਲੋਅਰਖ, ਬਾਲਦ ਕਲਾਂ, ਬਾਲਦ ਖੁਰਦ, ਬਲਿਆਲ, ਭੱਟੀਵਾਲ ਕਲਾਂ, ਭੱਟੀਵਾਲ ਖੁਰਦ, ਰਾਮਗੜ੍ਹ, ਮੱਟਰਾਂ, ਬੀਂਬੜ, ਫੱਗੂਵਾਲਾ, ਪੰਨਵਾਂ ਰਾਏ ਸਿੰਘ ਵਾਲਾ ਅਤੇ ਭਵਾਨੀਗੜ੍ਹ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸੇ ਤਰ੍ਹਾਂ ਪੁਲੀਸ ਚੌਕੀ ਘਰਾਚੋਂ ਦੇ ਅਧੀਨ ਪੈਂਦੇ ਪਿੰਡ ਸੰਘਰੇੜੀ, ਬਾਸੀਅਰਕ, ਝਨੇੜੀ, ਸਜੂਮਾਂ, ਨਾਗਰਾ, ਰੇਤਗੜ੍ਹ, ਘਰਾਚੋਂ ਵਿਖੇ ਵੀ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਹੈ।

Advertisement
Author Image

joginder kumar

View all posts

Advertisement
Advertisement
×