For the best experience, open
https://m.punjabitribuneonline.com
on your mobile browser.
Advertisement

ਪਾਣੀ ਉਤਰਨ ਮਗਰੋਂ ਦੌਰੇ ’ਤੇ ਨਿਕਲੀਆਂ ਡੀਸੀ ਤੇ ਨਿਗਮ ਕਮਿਸ਼ਨਰ

10:33 AM Jul 16, 2023 IST
ਪਾਣੀ ਉਤਰਨ ਮਗਰੋਂ ਦੌਰੇ ’ਤੇ ਨਿਕਲੀਆਂ ਡੀਸੀ ਤੇ ਨਿਗਮ ਕਮਿਸ਼ਨਰ
ਲੁਧਿਆਣਾ ਵਿੱਚ ਹਡ਼੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਤੇ ਨਿਗਮ ਕਮਿਸ਼਼ਨਰ।
Advertisement

ਗਗਨਦੀਪ ਅਰੋੜਾ
ਲੁਧਿਆਣਾ, 15 ਜੁਲਾਈ
ਸਨਅਤੀ ਸ਼ਹਿਰ ਤੋਂ ਲੰਘਣ ਵਾਲਾ ਬੁੱਢਾ ਦਰਿਆ ਤੇ ਗੰਦੇ ਨਾਲੇ ਦੇ ਪਾਣੀ ਦਾ ਪੱਧਰ ਹੇਠਾਂ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਵੀ ਪੂਰੀ ਤਰ੍ਹਾਂ ਕਮਰਕੱਸੇ ਕਰ ਲਏ ਹਨ। ਅੱਜ ਸ਼ਹਿਰ ਦੀਆਂ ਦੋ ਵੱਡੀਆਂ ਮਹਿਲਾ ਅਫ਼ਸਰ ਆਪਣੀ ਪੂਰੀ ਟੀਮ ਲੈ ਕੇ ਸ਼ਹਿਰ ਦਾ ਦੌਰਾ ਕਰਨ ਲਈ ਨਿਕਲੀਆਂ ਤੇ ਕਈ ਥਾਵਾਂ ’ਤੇ ਜਾ ਕੇ ਮੀਟਿੰਗਾਂ ਕੀਤੀਆਂ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੈਨਾ ਅਗਰਵਾਲ ਪਿਛਲੇ ਦੋ ਦਨਿਾਂ ਤੋਂ ਸ਼ਹਿਰ ਦਾ ਦੌਰਾ ਕਰ ਰਹੀਆਂ ਹਨ। ਦੋਹਾਂ ਅਫ਼ਸਰਾਂ ਨੇ ਉਨ੍ਹਾਂ ਪੁਆਇੰਟਾਂ ’ਤੇ ਜਾ ਕੇ ਚੈਕਿੰਗ ਕੀਤੀ ਜਿੱਥੋਂ ਬੁੱਢਾ ਦਰਿਆ ਦਾ ਪਾਣੀ ਓਵਰਫਲੋਅ ਹੋਇਆ ਸੀ ਤੇ ਜਿੱਥੇ ਬੰਨ੍ਹ ਟੁੱਟੇ ਸਨ। ਇਸ ਦੌਰਾਨ ਡੀਸੀ ਤੇ ਨਿਗਮ ਕਮਿਸ਼ਨਰ ਦੇ ਨਾਲ ਹਲਕਾ ਵਿਧਾਇਕ ਵੀ ਮੌਜੂਦ ਸਨ।
ਅਧਿਕਾਰੀਆਂ ਨੇ ਹਲਕਾ ਪੂਰਬੀ, ਹਲਕਾ ਕੇਂਦਰੀ ਤੇ ਹਲਕਾ ਉੱਤਰੀ ਵਿੱਚ ਹਾਲਾਤ ਖਰਾਬ ਕਰਨ ਵਾਲੇ ਬੁੱਢਾ ਦਰਿਆ ਦੇ ਕਨਿਾਰੇ ਵੱਸੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਾਲ ਨਾਲ ਨਗਰ ਨਿਗਮ ਕਮਿਸ਼ਨਰ ਡਾ. ਸ਼ੈਨਾ ਅਗਰਵਾਲ ਪਹਿਲਾਂ ਕੇਂਦਰੀ ਜੇਲ੍ਹ ਕੋਲ ਬੁੱਢਾ ਦਰਿਆ ਦਾ ਦੌਰਾ ਕਰਨ ਪੁੱਜੇ। ਉੱਥੇ ਕਮੀਆਂ ਦੇਖ ਕੇ ਉਨ੍ਹਾਂ ਅਧਿਕਾਰੀਆਂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨਾਲ ਢੋਕਾ ਮੁਹੱਲਾ ਇਲਾਕੇ ਵਿੱਚ ਪੁੱਜੇ, ਜਿੱਥੇ ਦੌਰਾ ਕਰਨ ਤੋਂ ਬਾਅਦ ਜਮ੍ਹਾਂ ਪਾਣੀ ਨੂੰ ਉਥੋਂ ਕੱਢਣ ਦਾ ਹੁਕਮ ਜਾਰੀ ਕੀਤਾ ਤੇ ਫਿਰ ਦੋਵੇਂ ਅਧਿਕਾਰੀ ਚੰਦਰ ਨਗਰ, ਨਿਊ ਚੰਦਰ ਨਗਰ, ਨਿਊ ਦੀਪ ਨਗਰ ਸਮੇਤ ਹੋਰ ਇਲਾਕਿਆਂ ’ਚ ਵਿਧਾਇਕ ਮਦਨ ਲਾਲ ਬੱਗਾ ਨਾਲ ਪੁੱਜੇ, ਜਿੱਥੇ ਉਨ੍ਹਾਂ ਕਈ ਲੋਕਾਂ ਨਾਲ ਗੱਲ ਕੀਤੀ। ਤਿੰਨਾਂ ਇਲਾਕਿਆਂ ਵਿੱਚ ਜਾ ਕੇ ਅਧਿਕਾਰੀਆਂ ਨੇ ਸਭ ਕੁਝ ਚੈੱਕ ਕੀਤਾ ਕਿ ਜਿੱਥੇ ਬੰਨ੍ਹ ਬਣਾਏ ਗਏ ਸਨ ਉੱਥੇ ਕੀ ਸਥਿਤੀ ਰਹੀ ਤੇ ਜਿੱਥੇ ਬੰਨ੍ਹ ਟੁੱਟੇ ਸਨ, ਉੱਥੇ ਕੀ ਸਥਿਤੀ ਰਹੀ। ਇਸ ਤੋਂ ਇਲਾਵਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਨ੍ਹਾਂ ਪੁਆਇੰਟਾਂ ਨੂੰ ਸਹੀ ਕਰਨ ਦੇ ਹੁਕਮ ਜਾਰੀ ਕੀਤੇ ਤਾਂ ਜੋ ਅੱਗੇ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਪਾਣੀ ਨੂੰ ਓਵਰਫਲੋਅ ਹੋਣ ਤੋਂ ਰੋਕਿਆ ਜਾ ਸਕੇ ਤੇ ਲੋਕਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ।
ਉੱਧਰ, ਡੀਸੀ ਸੁਰਭੀ ਮਲਿਕ ਨੇ ਅੱਜ ਨਿਗਮ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਵਿਭਾਗ ਦੀ ਟੀਮ ਨਾਲ ਵੀ ਮੀਟਿੰਗ ਕੀਤੀ ਅਤੇ ਸ਼ਹਿਰ ਦੇ ਹਾਲਾਤ ਬਾਰੇ ਚਰਚਾ ਕੀਤੀ। ਸਵਾਲ ਖੜ੍ਹੇ ਹੋ ਰਹੇ ਹਨ ਕਿ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ ਤੇ ਹੁਣ ਬਿਮਾਰੀਆਂ ਫੈਲਣ ਦਾ ਖਤਰਾ ਹੈ। ਇਸ ’ਤੇ ਡੀਸੀ ਮਲਿਕ ਨੇ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਕਿ ਤਿਆਰੀ ਪਹਿਲਾਂ ਤੋਂ ਹੀ ਕਰ ਲਈ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲੇ ਅਤੇ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਜ਼ਰੂਰੀ ਦਵਾਈਆਂ ਤੇ ਪਾਣੀ ਸਾਫ਼ ਕਰਨ ਲਈ ਦਵਾਈਆਂ ਵੰਡਣ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਮਿਲ ਕੇ ਕੰਮ ਕੀਤਾ ਜਾ ਸਕੇ।

Advertisement

ਲੁਧਿਆਣਾ ਵਿੱਚ ਹਰਦੇਵ ਨਗਰ ’ਚ ਹੜ੍ਹ ਦੇ ਪਾਣੀ ਕਾਰਨ ਨੁਕਸਾਨਿਆ ਘਰ ਦਾ ਸਾਮਾਨ ਦਿਖਾਉਂਦਾ ਹੋਇਆ ਇਕ ਵਿਅਕਤੀ। -ਫੋਟੋ: ਹਿਮਾਂਸ਼ੂ ਮਹਾਜਨ

ਸਿਹਤ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨ ਦੀਆਂ ਹਦਾਇਤਾਂ
ਲੁਧਿਆਣਾ (ਟਨਸ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਰਵੇਖਣ ਲਈ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਵਿੱਚ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਵਧੀਕ ਕਮਿਸ਼ਨਰ ਗੌਤਮ ਜੈਨ ਨੇ ਜ਼ਿਲ੍ਹੇ ਭਰ ਦੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਸਿੱਧਵਾਂ ਬੇਟ ਜਗਰਾਉਂ ਦੇ ਸਿਹਤ ਵਿਭਾਗ ਦੇ ਅਮਲੇ ਨੂੰ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਸਮੁੱਚੇ ਇਲਾਕੇ ਦੀ ਸਾਫ-ਸਫਾਈ ਵੱਲ ਉਚੇਚਾ ਧਿਆਨ ਦੇਣ ਲਈ ਆਖਿਆ ਹੈ। ਉਨ੍ਹਾਂ ਆਖਿਆ ਕਿ ਖੜ੍ਹਾ ਪਾਣੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਇਸ ਲਈ ਸਿਹਤ ਵਬਿਾਗ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਪਾਅ ਵੱਜੋ ਸਿਹਤ ਟੀਮਾਂ ਬੁਖਾਰ, ਪੇਟ ਦਰਦ, ਉਲਟੀਆਂ, ਦਸਤ ਰੋਗ ਅਤੇ ਹੋਰ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਸਬੰਧੀ ਚੌਕਸੀ ਰੱਖਣ ਅਤੇ ਬਨਿਾਂ ਦੇਰੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ। ਉਨ੍ਹਾਂ ਆਖਿਆ ਕਿ ਜਿੱਥੇ ਜ਼ਰੂਰਤ ਹੋਏ ਫੌਗਿੰਗ ਵੀ ਕਰਵਾਈ ਜਾਵੇ। ਸਿਹਤ ਵਿਭਾਗ ਕੈਂਪ ਲਗਾਉਣੇ ਸ਼ੁਰੂ ਕਰੇ ਤੇ ਪਿੰਡ ਪੱਧਰੀ ਸੂਖਮ ਯੋਜਨਾਵਾਂ ਤੁਰੰਤ ਲਾਗੂ ਹੋਣ। ਲੋਕਾਂ ਦਾ ਘਰ ਘਰ ਜਾ ਕੇ ਇਲਾਜ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਸਵੈ ਇਲਾਜ ਦੀ ਥਾਂ ਸਰਕਾਰੀ ਇਲਾਜ ਦਾ ਲਾਹਾ ਲੈਣ ਦੀ ਅਪੀਲ ਕੀਤੀ ਅਤੇ ਸਰੀਰ ਉੱਤੇ ਪੂਰੇ ਕੱਪੜੇ ਪਹਨਿਣ ਲਈ ਆਖਿਆ।

Advertisement
Tags :
Author Image

sukhwinder singh

View all posts

Advertisement
Advertisement
×