For the best experience, open
https://m.punjabitribuneonline.com
on your mobile browser.
Advertisement

ਡੀਏਵੀ ਦੀ ਗੁਣਵੀਨ ਨੇ ਨੈਸ਼ਨਲ ’ਚ ਥਾਂ ਬਣਾਈ

11:03 AM Oct 26, 2024 IST
ਡੀਏਵੀ ਦੀ ਗੁਣਵੀਨ ਨੇ ਨੈਸ਼ਨਲ ’ਚ ਥਾਂ ਬਣਾਈ
ਨੈਸ਼ਨਲ ਲਈ ਚੁਣੀ ਗੁਣਵੀਨ ਕੌਰ ਨਾਲ ਪ੍ਰਿੰਸੀਪਲ ਤੇ ਹੋਰ। -ਫੋਟੋ: ਸ਼ੇਤਰਾ
Advertisement

ਜਗਰਾਉਂ:

Advertisement

ਇਥੋਂ ਦੇ ਡੀਏਵੀ ਸਕੂਲ ਦੀ ਗੁਣਵੀਨ ਕੌਰ ਨੇ 68ਵੀਆਂ ਪੰਜਾਬ ਸਕੂਲ ਖੇਡਾਂ ਦੇ ਵੁਸ਼ੂ ਅੰਡਰ-17 ਅਤੇ 19 (ਲੜਕੀਆਂ) ਦੇ ਅੰਤਰ ਜ਼ਿਲ੍ਹਾ ਮੁਕਾਬਲੇ ’ਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਲਈ ਥਾਂ ਪੱਕੀ ਕਰ ਲਈ ਹੈ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਗੁਣਵੀਨ ਕੌਰ ਨੇ ਅੰਡਰ 19 (65 ਕਿੱਲੋ) ਵਰਗ ’ਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਜਿੱਤ ਨਾਲ ਗੁਣਵੀਰ ਕੌਰ ਦੀ ਚੋਣ ਨੈਸ਼ਨਲ ਸਕੂਲ ਖੇਡਾਂ ਵੁਸ਼ੂ ’ਚ ਹੋਈ ਹੈ। ਸਕੂਲ ਪਹੁੰਚਣ ’ਤੇ ਗੁਣਵੀਨ ਕੌਰ ਅਤੇ ਕੋਚ ਸੁਰਿੰਦਰਪਾਲ ਵਿੱਜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਤੋਂ ਇਲਾਵਾ ਅਸ਼ਵਨੀ ਸਿੰਗਲਾ, ਰਾਜ ਕੁਮਾਰ ਭੱਲਾ, ਡਾਕਟਰ ਮਦਨ ਮਿੱਤਲ ਨੇ ਗੁਣਵੀਨ ਦਾ ਸਨਮਾਨ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement