ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਵਿਸ ਕੱਪ: ਰਾਮਕੁਮਾਰ-ਬਾਲਾਜੀ ਸਵੀਡਨ ਦੀ ਜੋੜੀ ਹੱਥੋਂ ਹਾਰੇ

07:23 AM Sep 16, 2024 IST

ਸਟਾਕਹੋਮ: ਰਾਮਕੁਮਾਰ ਰਾਮਨਾਥਨ ਅਤੇ ਐੱਨ ਸ੍ਰੀਰਾਮ ਬਾਲਾਜੀ ਦੀ ਭਾਰਤੀ ਜੋੜੀ ਨੂੰ ਅੱਜ ਇੱਥੇ ਪੁਰਸ਼ ਡਬਲਜ਼ ਦੇ ਕਰੋ ਜਾਂ ਮਰੋ ਵਾਲੇ ਮੁਕਾਬਲੇ ਵਿੱਚ ਆਂਦਰੇ ਗੋਰਾਨਸੋਨ ਅਤੇ ਫਿਲਿਪ ਬਰਗੇਵੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮਗਰੋਂ ਸਵੀਡਨ ਨੇ ਭਾਰਤ ਖ਼ਿਲਾਫ਼ ਡੇਵਿਸ ਕੱਪ ਵਿਸ਼ਵ ਗਰੁੱਪ-1 ਦੇ ਇਸ ਮੁਕਾਬਲੇ ਵਿੱਚ 3-0 ਦੀ ਜੇਤੂ ਲੀਡ ਲੈ ਲਈ ਹੈ। ਭਾਰਤ ਨੂੰ ਸ਼ਨਿਚਰਵਾਰ ਨੂੰ ਸਿੰਗਲਜ਼ ਦੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਪੁਰਸ਼ ਡਬਲਜ਼ ’ਚ ਜਿੱਤ ਦੀ ਲੋੜ ਸੀ ਪਰ ਰਾਮਕੁਮਾਰ ਅਤੇ ਬਾਲਾਜੀ ਇਕ ਘੰਟੇ 19 ਮਿੰਟ ਤੱਕ ਚੱਲੇ ਮੈਚ ’ਚ 3-6, 4-6 ਨਾਲ ਹਾਰ ਗਏ। ਰਿਵਰਸ ਸਿੰਗਲਜ਼ ਮੁਕਾਬਲੇ ਹੁਣ ਮਹਿਜ਼ ਰਸਮੀ ਰਹਿ ਗਏ ਹਨ। -ਪੀਟੀਆਈ

Advertisement

Advertisement