ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਵਿਸ ਕੱਪ: ਭਾਰਤ ਦਾ ਪਾਕਿ ਨਾਲ ਹੋਵੇਗਾ ਮੁਕਾਬਲਾ

07:00 AM Sep 22, 2023 IST

ਨਵੀਂ ਦਿੱਲੀ, 21 ਸਤੰਬਰ
ਭਾਰਤ ਨੂੰ ਡੇਵਿਸ ਕੱਪ ਦੇ ਵਿਸ਼ਵ ਗਰੁੱਪ-1 ਪਲੇਆਫ ਦੇ ਡਰਾਅ ਵਿੱਚ ਮੁੜ ਪਾਕਿਸਤਾਨ ਨਾਲ ਰੱਖਿਆ ਗਿਆ ਹੈ ਅਤੇ ਪਾਕਿਸਤਾਨ ਟੈਨਿਸ ਫੈਡਰੇਸ਼ਨ (ਪੀਟੀਐੱਫ) ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਇਸ ਵਾਰ ਘਰੇਲੂ ਮੁਕਾਬਲੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਸਹਿਮਤ ਨਹੀਂ ਹੋਵੇਗਾ। ਭਾਰਤ ਨੂੰ 2019 ਦੇ ਡਰਾਅ ਵਿੱਚ ਪਾਕਿਸਤਾਨ ਨਾਲ ਰੱਖਿਆ ਗਿਆ ਸੀ ਪਰ ਸੁਰੱਖਿਆ ਕਾਰਨਾ ਕਰਕੇ ਏਸ਼ੀਆ/ਓਸ਼ੀਆਨਾ ਗਰੁੱਪ-1 ਮੁਕਾਬਲੇ ਨੂੰ ਨਿਰਧਾਰਤ ਥਾਂ ਤੋਂ ਕਜ਼ਾਖਸਤਾਨ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਸਿਖਰਲੇ ਖਿਡਾਰੀਆਂ ਐਸਾਮ ਉਲ ਹੱਕ ਤੇ ਅਕੀਲ ਖਾਨ ਨੇ ਇਹ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ ਅਤੇ ਇਸ ਵਿੱਚ ਮੁਹੰਮਦ ਸ਼ੋਏਬ, ਹੁਜ਼ਾਇਫਾ ਅਬਦੁਲ ਰਹਿਮਾਨ ਅਤੇ ਯੂਸੁਫ ਖਲੀਲ ਪਾਕਿਸਤਾਨ ਲਈ ਖੇਡੇ ਸਨ। ਭਾਰਤ ਨੇ ਉਸ ਸਮੇਂ ਪਾਕਿਸਤਾਨ ਨੂੰ 4-0 ਨਾਲ ਹਰਾ ਦਿੱਤਾ ਸੀ। ਇਸ ਇੱਕਪਾਸੜ ਮੁਕਾਬਲੇ ’ਚ ਪਾਕਿਸਤਾਨ ਨੇ ਸਿਰਫ਼ 7 ਸੈੱਟ ਹੀ ਜਿੱਤੇ ਸਨ। ਪਾਕਿਸਤਾਨੀ ਖਿਡਾਰੀ ਅਕੀਲ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਟੀਮ ਮੁਕਾਬਲੇ ਲਈ ਉਨ੍ਹਾਂ ਦੇ ਦੇਸ਼ ਦੀ ਯਾਤਰਾ ਕਰੇਗੀ ਤੇ ਉਨ੍ਹਾਂ ਨੂੰ ਮੇਜ਼ਬਾਨੀ ਦਾ ਮੌਕਾ ਦੇਵੇਗੀ। ਪਾਕਿਸਤਾਨ ਨੇ ਪਿਛਲੇ ਹਫ਼ਤੇ ਇੰਡੋਨੇਸ਼ੀਆ ਨੂੰ ਵਿਸ਼ਵ ਗਰੁੱਪ-2 ਮੁਕਾਬਲੇ ’ਚ ਘੇਰਲੂ ਕੋਰਟ ’ਤੇ 4-0 ਨਾਲ ਹਰਾਇਆ ਸੀ। ਪੀਟੀਐੱਫ ਪ੍ਰਧਾਨ ਸਲੀਮ ਸੈਫੁੱਲ੍ਹਾ ਖਾਨ ਨੇ ਕਿਹਾ ਕਿ ਉਹ ਭਾਰਤ ਦੀ ਮੇਜ਼ਬਾਨੀ ਗਰਾਸ ਕੋਰਟ ’ਤੇ ਕਰਨਗੇ। -ਪੀਟੀਆਈ

Advertisement

Advertisement