ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੇਵਿਸ ਕੱਪ ਫਾਈਨਲਜ਼: ਫਿਲਲੈਂਡ ਤੋਂ ਹਾਰ ਕੇ ਅਮਰੀਕਾ ਹੋਇਆ ਬਾਹਰ

03:31 PM Sep 17, 2023 IST

ਸਪਲਿਟ (ਕ੍ਰੋਏਸ਼ੀਆ), 17 ਸਤੰਬਰ
ਪਿਛਲੇ ਚੈਂਪੀਅਨ ਕੈਨੇਡਾ ਨੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਆਖਰੀ ਅੱਠ ਵਿੱਚ ਜਗ੍ਹਾ ਬਣਾਈ ਪਰ ਅਮਰੀਕਾ ਦੀ ਟੀਮ ਫਿਲਨੈਂਡ ਖ਼ਿਲਾਫ਼ 0-3 ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਫਿਨਲੈਂਡ ਨੇ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਗੇੜ ਦੇ ਮੁਕਾਬਲੇ ਵਿੱਚ ਓਟੋ ਵਿਰਟੈਨੇਨ ਨੇ ਦੋ ਮੈਚ ਪੁਆਇੰਟ ਬਚਾਉਂਦੇ ਹੋਏ ਮੈਕੇਂਜੀ ਮੈਕਡੋਨਾਲਡ ਨੂੰ 7-6(5), 1-6, 7-6(7) ਨਾਲ ਹਰਾਇਆ ਜਦਕਿ ਐਮਿਲ ਰੁਸੂਵੋਰੀ ਨੇ ਟੌਮੀ ਪੌਲ ਨੂੰ 7-6(1) 6-4 ਨਾਲ ਹਰਾ ਕੇ ਫਿਨਲੈਂਡ ਨੂੰ ਜਿੱਤ ਦਿਵਾਈ। ਗਰੁੱਪ ‘ਡੀ’ ਵਿੱਚ ਫਿਨਲੈਂਡ ਤੋਂ ਇਲਾਵਾ ਨੈਦਰਜ਼ਲੈਂਡ ਨੇ ਵੀ ਆਖਰੀ ਅੱਠ ਵਿੱਚ ਜਗ੍ਹਾ ਬਣਾਈ, ਜਿਸ ਦੇ ਮੁਕਾਬਲੇ ਨਵੰਬਰ ਵਿੱਚ ਸਪੇਨ ਦੇ ਮਲਾਗਾ ’ਚ ਹੋਣਗੇ। ਸਰਬੀਆ ਨੂੰ 3-0 ਨਾਲ ਹਰਾ ਕੇ ਚੈੱਕ ਗਣਰਾਜ ਗਰੁੱਪ ‘ਸੀ’ ਵਿੱਚ ਸਿਖਰ ’ਤੇ ਰਿਹਾ। ਵੈਲੇਨਸੀਆ ਵਿੱਚ ਦੋ ਜਿੱਤਾਂ ਨਾਲ ਇਹ ਦੋਵੇਂ ਟੀਮਾਂ ਇਸ ਮੁਕਾਬਲੇ ਤੋਂ ਪਹਿਲਾਂ ਹੀ ਆਖਰੀ ਅੱਠ ਵਿੱਚ ਜਗ੍ਹਾ ਬਣਾ ਚੁੱਕੀਆਂ ਸਨ। -ਏਪੀ

Advertisement

Advertisement
Advertisement