ਡੀਏਵੀ ਸਕੂਲ ਨੇ ਵੁਸ਼ੂ ਚੈਂਪੀਅਨਸ਼ਿਪ ਜਿੱਤੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਅਕਤੂਬਰ
ਡੀਏਵੀ ਨੈਸ਼ਨਲ ਸਪੋਰਟਸ ਵੁਸ਼ੂ ਚੈਂਪੀਅਨਸ਼ਿਪ ’ਚ ਸਥਾਨਕ ਡੀਏਵੀ ਸਕੂਲ ਨੇ ਓਵਰਆਲ ਚਾਰ ਟਰਾਫ਼ੀਆਂ ’ਤੇ ਕਬਜ਼ਾ ਕੀਤਾ ਹੈ। ਡੀਏਵੀ ਸਕੂਲ ਜਗਰਾਉਂ ਦੀਆਂ ਵੁਸ਼ੂ ਖਿਡਾਰਨਾਂ ਨੇ ਓਵਰਆਲ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਵੁਸ਼ੂ ਖੇਡ ’ਚ ਕਰੀਬ 30 ਦੇ ਕਰੀਬ ਖਿਡਾਰੀਆਂ ਦੀ ਚੋਣ ਕੌਮੀ ਪੱਧਰੀ ਖੇਡਾਂ ਲਈ ਹੋਈ ਹੈ। ਅੰਡਰ-14 ਦੇ -28 ਕਿਲੋ ’ਚ ਅੱਵਲਨੂਰ ਕੌਰ, ਅੰਡਰ 32 ’ਚ ਕਾਸ਼ਵੀ ਤੇ ਅੰਡਰ 40 ਕਿਲੋ ’ਚ ਯਸ਼ਿਕਾ ਗਰਗ ਨੇ ਸੋਨ ਤਗ਼ਮੇ ਜਿੱਤੇ ਹਨ। ਇਸੇ ਵਰਗ ਦੇ ਅੰਡਰ 40 ਕਿਲੋ ’ਚ ਸੰਦੀਪ ਕੌਰ ਨੇ ਚਾਂਦੀ ਦਾ ਅਤੇ ਅੰਡਰ-14 (ਲੜਕੇ) ਦੇ -32 ਕਿਲੋ ’ਚ ਅਸ਼ੀਸ਼ਪ੍ਰੀਤ ਸਿੰਘ ਅਤੇ ਅੰਡਰ 48 ਕਿਲੋ ’ਚ ਐਸ਼ਪ੍ਰੀਤ ਸਿੰਘ ਚਾਂਦ ਦੇ ਤਗ਼ਮੇ ਹਾਸਲ ਕੀਤੇ ਹਨ। ਇਸੇ ਤਰ੍ਹਾਂ ਅੰਡਰ 36 ਕਿਲੋ ਭਾਰ ਵਰਗ ’ਚ ਯੁਵਰਾਜ ਗੁਪਤਾ, ਅੰਡਰ 44 ਕਿਲੋ ’ਚ ਅੰਸ਼ੂਮਨ ਕੁਮਾਰ ਨੇ ਸੋਨ ਤਗ਼ਮੇ ਜਿੱਤੇ ਹਨ। ਅੰਡਰ-17 ਦੇ ਅੰਡਰ 42 ਕਿਲੋ ’ਚ ਏਂਜਲ ਸਿੰਗਲਾ, ਅੰਡਰ 45 ਕਿਲੋ ’ਚ ਅਵਨੀਤ ਕੌਰ, ਅੰਡਰ 48 ਕਿਲੋ ’ਚ ਪ੍ਰਤਿਭਾ ਸ਼ਰਮਾ, ਅੰਡਰ 56 ਕਿਲੋ ’ਚ ਨੈਨਜੋਤ ਕੌਰ, ਅੰਡਰ 60 ਕਿਲੋ ’ਚ ਪ੍ਰਤਿਭਾ ਸ਼ਰਮਾ, ਅੰਡਰ 60 ਕਿਲੋ ’ਚ ਮੰਨਤਪ੍ਰੀਤ ਕੌਰ ਨੇ ਸੋਨ ਤਗ਼ਮੇ ਹਾਸਲ ਕੀਤੇ। ਅੰਡਰ-17 (ਲੜਕੇ) ਦੇ ਅੰਡਰ 52 ਕਿਲੋ ’ਚ ਗੁਰਸ਼ਾਨ ਸਿੰਘ ਅਤੇ ਅੰਡਰ 75 ਕਿਲੋ ’ਚ ਰਿਆਨ ਸਿੰਗਲਾ ਨੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਅੰਡਰ-19 (ਲੜਕੀਆਂ) ਦੇ 52 ਕਿਲੋ ਭਾਰ ਵਰਗ ’ਚ ਯਸ਼ਿਕਾ, 56 ਕਿਲੋ ’ਚ ਆਕ੍ਰਿਤੀ, 60 ਕਿਲੋ ’ਚ ਰੀਤਿਕਾ, 65 ਕਿਲੋ ’ਚ ਸ਼ਾਇਨਾ ਕਤਿਆਲ ਤੇ 65 ਕਿਲੋ ’ਚ ਗੁਣਵੀਨ ਕੌਰ ਨੇ ਸੋਨ ਤਗ਼ਮੇ ਹਾਸਲ ਕੀਤੇ। ਅੰਡਰ-19 ਦੇ 48 ਕਿਲੋ ਵਰਗ ’ਚ ਪਰਿਆਗ ਮਲਹੋਤਰਾ, ਅੰਡਰ 52 ਕਿਲੋ ’ਚ ਸ਼ਕਸਮ ਗੁਪਤਾ, ਅੰਡਰ 65 ਕਿਲੋ ’ਚ ਅੰਕੁਸ਼ ਬਾਂਸਲ ਨੇ ਚਾਂਦੀ ਜਦਕਿ ਅੰਡਰ 70 ਕਿਲੋ ਵਿੱਚ ਜੈਵੀਰ ਕੰਡਾ, ਅੰਡਰ 75 ਕਿਲੋ ਵਿੱਚ ਹਰਕਰਨਜੋਤ ਸਿੰਘ, ਅੰਡਰ 85 ਕਿਲੋ ’ਚ ਚਰਨਪ੍ਰੀਤ ਸਿੰਘ ਨੇ ਸੋਨ ਤਗ਼ਮੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਪੁੱਜਣ ’ਤੇ ਜੇਤੂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡੀਪੀਈ ਸੁਰਿੰਦਰਪਾਲ ਵਿੱਜ, ਹਰਦੀਪ ਸਿੰਘ ਅਤੇ ਜਗਦੀਪ ਸਿੰਘ ਮੌਜੂਦ ਸਨ।