ਡੀਏਵੀ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ
ਪੱਤਰ ਪ੍ਰੇਰਕ
ਲਹਿਰਾਗਾਗਾ, 30 ਜਨਵਰੀ
ਇੱਥੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਵਿੱਚ ਵਿਦਿਆਰਥੀਆਂ ਦੇ ਵੱਖੋ-ਵੱਖਰੇ ਮੁਕਾਬਲੇ ਕਰਵਾਏ ਗਏ। ਐੱਮ.ਡੀ. ਪ੍ਰਵੀਨ ਖੋਖਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸੋਲੋ ਡਾਂਸ ਮੁਕਾਬਲੇ ਵਿੱਚ ਜੰਨਤ ਨੇ ਪਹਿਲਾ, ਅਨਮੋਲ ਨੇ ਦੂਸਰਾ ਅਤੇ ਅਮੀਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫੈਂਸੀ ਡਰੈੱਸ ਦੇ ਜੂਨੀਅਰ ਮੁਕਾਬਲੇ ਵਿੱਚ ਦ੍ਰਿਸ਼ਟੀ ਤੇ ਜਾਨਿਆ ਨੇ ਪਹਿਲਾ, ਅੰਕੁਸ਼ ਸਿੰਘ ਤੇ ਪਰਾਂਸ਼ੂ ਸਿੰਗਲਾ ਨੇ ਦੂਸਰਾ, ਅਵਨੀਤ ਕੌਰ ਤੇ ਆਰਵ ਗਰਗ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਮੁਕਾਬਲੇ ਵਿੱਚ ਦਿਵੇਸ਼ ਗਰਗ, ਦੇਵਿਰਾ ਤੇ ਦਰਪਣ ਨੇ ਪਹਿਲਾ ਅਤੇ ਸੈਮਿਊਲ, ਲਤਿਕਾ ਬਾਂਸਲ ਤੇ ਦਿਵਯਮ ਅਗਰਵਾਲ ਨੇ ਦੂਸਰਾ ਅਤੇ ਰਿਹਾਂਸ਼ਿਕਾ, ਜਪਨੀਤ ਕੌਰ ਤੇ ਰਹਿਮਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਹਾਣੀ ਮੁਕਾਬਲੇ ਵਿੱਚ ਜੰਨਤ, ਪ੍ਰਭਦੀਪ ਕੌਰ, ਲੋਕੇਸ਼ ਗਰਗ ਨੇ ਪਹਿਲਾ ਤੇ ਸਮਾਇਆ, ਅਲਾਇਸ ਬਾਂਸਲ, ਅਰਹਾਨ ਗਰਗ ਨੇ ਦੂਸਰਾ ਅਤੇ ਰਜਨੀਸ਼ ਬਾਂਸਲ, ਮਹਿਨੂਰ ਕੌਰ, ਸਮਰਿਧੀ ਅਗਰਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਲਕਸ਼ਮੀ ਕਾਂਤਾ, ਮੈਡਮ ਬਿਮਲਾ ਰਾਣੀ, ਭੁਪਿੰਦਰ ਸਿੰਘ, ਵਾਈਸ ਪ੍ਰਿੰਸੀਪਲ ਕੇਤਨ ਕਪੂਰ, ਬਨੀਤਾ ਰਾਣੀ, ਮਨਜੀਤ ਕੌਰ, ਰੁਚੀ ਬਾਂਸਲ, ਸ਼ਿਲਪੀ ਗੁਪਤਾ, ਗਿਫਟੀ ਤੇ ਸੋਨੂ ਹਾਜ਼ਰ ਸਨ।