ਡੀਏਵੀ ਸਕੂਲ ਦੀ ਖਿਡਾਰਨ ਦਾ ਤਾਇਕਵਾਂਡੋ ’ਚ ਸੋਨ ਤਗ਼ਮਾ
08:43 AM Dec 12, 2024 IST
ਮਾਨਸਾ:
Advertisement
ਡੀਏਵੀ ਸਕੂਲ ਮਾਨਸਾ ਦੀ ਨੌਵੀਂ ਜਮਾਤ ਦੀ ਖਿਡਾਰਨ ਸੰਭਵੀ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਵਿੱਚ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਅੰਡਰ-14 ਵਿੱਚ ਤਾਇਕਵਾਂਡੋ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗ਼ਮਾ ਅਤੇ ਜਲੰਧਰ ਵਿੱਚ ਹੋਈਆਂ ਪੰਜਾਬ ਬੋਰਡ ਖੇਡਾਂ ’ਚ ਦੂਜਾ ਦਰਜਾ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਵਿਨੋਦ ਰਾਣਾ ਨੇ ਵਿਦਿਆਰਥਣ ਸੰਭਵੀ ਸਿੰਘ ਨੂੰ ਦਾ ਸਨਮਾਨ ਕੀਤਾ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਜੇਤੂ ਖਿਡਾਰਨ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਵਿਦਿਆਰਥੀਆਂ ਦਾ ਮਨੋਰੰਜਨ ਕਰਦੀਆਂ ਹਨ ਸਗੋਂ ਉਨ੍ਹਾਂ ਦੀ ਸਿਹਤ ਵਿੱਚ ਵੀ ਸੁਧਾਰ ਕਰਦੀਆਂ ਹਨ ਅਤੇ ਜੇ ਬੱਚੇ ਖੁਸ਼ ਅਤੇ ਤੰਦਰੁਸਤ ਰਹਿਣਗੇ ਤਾਂ ਉਹ ਪੜ੍ਹਾਈ ਵੱਲ ਵੀ ਧਿਆਨ ਦੇਣਗੇ। -ਪੱਤਰ ਪ੍ਰੇਰਕ
Advertisement
Advertisement