ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੇਸ਼ ਦੀਆਂ ਧੀਆਂ ਹਾਰੀਆਂ, ਬ੍ਰਿਜ ਭੂਸ਼ਨ ਜਿੱਤਿਆ: ਸਾਕਸ਼ੀ ਮਲਿਕ

06:45 AM May 04, 2024 IST

ਨਵੀਂ ਦਿੱਲੀ: ਭਾਰਤ ਦੇ ਸਿਖਰਲੇ ਓਲੰਪਿਕ ਪਹਿਲਵਾਨਾਂ ਨੇ ਆਪਣੇ ਸਾਬਕਾ ਫੈਡਰੇਸ਼ਨ ਮੁਖੀ ਦੇ ਪੁੱਤ ਕਰਨ ਨੂੰ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਉਤਾਰੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੀ ਆਲੋਚਨਾ ਕੀਤੀ ਹੈ ਜਦਕਿ ਉਸ ਦੇ ਪਿਤਾ ’ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਕਰਨ ਨੂੰ ਉਸ ਦੇ ਪਿਤਾ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਥਾਂ ਉੱਤਰ ਪ੍ਰਦੇਸ਼ ਦੇ ਕੈਸਰਗੰਜ ਤੋਂ ਟਿਕਟ ਦਿੱਤੀ ਹੈ। 2016 ਦੇ ਰੀਓ ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਦੇਸ਼ ਦੀਆਂ ਧੀਆਂ ਹਾਰੀਆਂ, ਬ੍ਰਿਜ ਭੂਸ਼ਨ ਜਿੱਤਿਆ।’ ਉਸ ਨੇ ਕਿਹਾ, ‘ਉਸ ਦੇ ਪੁੱਤਰ ਨੂੰ ਟਿਕਟ ਦੇ ਕੇ ਉਨ੍ਹਾਂ (ਭਾਜਪਾ ਨੇ) ਦੇਸ਼ ਦੀਆਂ ਲੱਖਾਂ ਧੀਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।’ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਇਹ ਦੇਸ਼ ਦਾ ਬਦਕਿਸਮਤੀ ਹੈ ਕਿ ਤਗ਼ਮੇ ਜਿੱਤਣ ਵਾਲੀਆਂ ਧੀਆਂ ਨੂੰ ਸੜਕਾਂ ’ਤੇ ਘੜੀਸਿਆ ਜਾਵੇਗਾ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਦੇ ਪੁੱਤਰ ਨੂੰ ਟਿਕਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।’ -ਰਾਇਟਰਜ਼

Advertisement

Advertisement
Advertisement