ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸ਼ ਦੀਆਂ ਧੀਆਂ ਕਿਸੇ ਪੱਖੋਂ ਪਿੱਛੇ ਨਹੀਂ: ਰਾਜਪਾਲ ਕਟਾਰੀਆ

08:40 AM Sep 28, 2024 IST
ਵਿਦਿਆਰਥੀ ਨੂੰ ਡਿਗਰੀ ਸੌਂਪਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ , 27 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਪਹਿਲੇ ਕਾਨਵੋਕੇਸ਼ਨ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਤੌਰ ਚਾਂਸਲਰ 542 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਸਮਾਗਮ ਦੌਰਾਨ ਰਾਜਪਾਲ ਸ੍ਰੀ ਕਟਾਰੀਆ ਨੇ ਐੱਮਬੀਬੀਐੱਸ ਦੇ 2017 ਅਤੇ 2018 ਬੈੱਚ ਦੇ ਕੁੱਲ 300 ਵਿਦਿਆਰਥਆਂ ਅਤੇ ਐੱਮਡੀ/ਐੱਮਐੱਸ ਦੇ 2017, 2018, 2019 ਅਤੇ 2020 ਬੈਚ ਦੇ ਕੁੱਲ 242 ਵਿਦਿਆਰਥੀ ਨੂੰ ਡਿਗਰੀਆਂ ਨਾਲ ਸਨਮਾਨਿਤ ਕੀਤਾ। ਅਪਣੇ ਸੰਬੋਧਨ ਦੌਰਾਨ ਰਾਜਪਾਲ ਨੇ ਕਿਹਾ ਅੱਜ ਭਾਰਤ ਭਰ ’ਚ 60 ਫੀਸਦ ਲੜਕੀਆਂ ਸਿੱਖਿਆ ਦੇ ਖੇਤਰ ਵਿੱਚ ਅੱਵਲ ਆ ਰਹੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਵਿੱਚ ਲੜਕੀਆਂ ਕਿਸੇ ਪੱਖੋਂ ਪਿੱਛੇ ਨਹੀਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸੱਚੀ ਸਫਲਤਾ ਸਿਰਫ ਅਕਾਦਮਿਕ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਵਿੱਚ ਹੀ ਨਹੀਂ, ਸਗੋਂ ਆਪਣੀ ਸਿੱਖਿਆ ਦੀ ਵਰਤੋਂ ਸਾਰਥਕ ਤਬਦੀਲੀ ਨੂੰ ਲਿਆਉਣ ਵਿੱਚ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਵਿੱਚ ਇੱਕ ਸਕਾਰਾਤਮਕ ਮਾਨਸਿਕਤਾ ਪੈਦਾ ਕਰਨ, ਵੱਖ-ਵੱਖ ਸਥਿਤੀਆਂ ਦੇ ਅਨੁਕੂਲ ਹੋਣ ਅਤੇ ਸਮਾਜ ਦੀਆਂ ਲੋੜਾਂ ਵਾਸਤੇ ਆਪਣੇ ਪੇਸ਼ੇ ਵਿੱਚ ਸਮਰਪਿਤ ਰਹਿਣ ਦੀ ਅਪੀਲ ਕੀਤੀ।
ਇਸ ਦੌਰਾਨ ਯੂਨੀਵਰਸਿਟੀ ਦੇ ਡੀਨ ਡਾ. ਏਪੀ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਨੁਪਮਾ ਮਹਾਜਨ ਨੇ ਵੀ ਸੰਬੋਧਨ ਕੀਤਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਡਾ. ਮਨਜੀਤ ਸਿੰਘ ਉਪਲ ਨੇ ਮੁੱਖ ਮਹਿਮਾਨ, ਆਏ ਹੋਏ ਪਤਵੰਤੇ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਅਤੇ ਕਾਨਵੋਕੇਸ਼ਨ ਦੀ ਸ਼ੁਰੂਆਤ ਕਰਵਾਈ। ਸਮਾਗਮ ਵਿਚ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿਟੇਵੱਡ, ਸਕੱਤਰ ਸਤਬੀਰ ਸਿੰਘ ਧਾਮੀ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹੋਰ ਹਾਜ਼ਰ ਸਨ।

Advertisement

ਭਵਿੱਖੀ ਡਾਕਟਰ ਆਲਮੀ ਪੱਧਰ ’ਤੇ ਤਬਦੀਲੀ ਲਿਆਉਣ ਦੇ ਕਾਬਲ: ਧਾਮੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੰਸਥਾ ਦੇ ਸਖ਼ਤ ਅਕਾਦਮਿਕ ਮਿਆਰਾਂ ਅਤੇ ਮਾਹਿਰ ਫੈਕਿਲਟੀ ਦੇ ਮਾਰਗਦਰਸ਼ਨ ਦੇ ਚੱਲਦਿਆਂ ਅੱਜ ਇਸ ਸੰਸਥਾ ਦੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਦੇ ਇਹ ਮਾਹਿਰ ਡਾਕਟਰ ਅਤੇ ਖੋਜਕਾਰ ਮੈਡੀਕਲ ਖੇਤਰ ਵਿੱਚ ਅਪਣੀਆਂ ਖੋਜਾਂ ਅਤੇ ਤਕਨੀਕੀ ਗਿਆਨ ਨਾਲ ਵਿਸ਼ਵ ਪੱਧਰ ’ਤੇ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਸਹਾਈ ਹੋਣਗੇ।

Advertisement
Advertisement