ਧੀਆਂ ਦੀ ਲੋਹੜੀ 10 ਨੂੰ
07:50 AM Jan 06, 2025 IST
ਨੂਰਪੁਰ ਬੇਦੀ: ਸ਼ਿਵਲਾਕਿ ਵੈਲਫੇਅਰ ਐਂਡ ਸਪੋਰਟਸ ਕਲੱਬ ਨੂਰਪੁਰ ਬੇਦੀ ਵਲੋਂ ਇਕ ਨਵੀਂ ਪਹਿਲ ਕਦਮੀ ਕਰਦਿਆਂ ਨਵਜੰਮਆਂ ਧੀਆਂ ਦਾ ਲੋਹੜੀ ਮੇਲਾ ਤੇ ਸਨਮਾਨ ਸਮਾਰੋਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਲਾਲੀ ਨੇ ਦੱਸਿਆ ਕਿ ਇਹ ਸਮਾਰੋਹ 10 ਜਨਵਰੀ ਨੂੰ ਪੁਰਾਣਾ ਹਸਪਤਾਲ ਨੂਰਪੁਰ ਬੇਦੀ ਦੇ ਮੈਦਾਨ ਵਿੱਚ ਕੀਤਾ ਜਾਵੇਗਾ। ੳਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਰਤ ਆਲ ਇਵੈਂਟਸ ਗਰੁੱਪ ਲੁਧਿਆਣਾ ਵੱਲੋਂ ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਰਾਜ ਕੁਮਾਰ ਬਾਵਾ, ਨਿਸ਼ੀ ਸੈਣੀ, ਵਿਪਨ ਸੌਨੂ, ਡਾ. ਮੁਕੇਸ਼ ਚੌਧਰੀ, ਹਨੀ ਬਾਵਾ, ਹਰਭਜਨ ਸਿੰਘ ਪਟਵਾਰੀ, ਰਜਿੰਦਰ ਕੁਮਾਰ, ਕਲਮਜੀਤ ਰਿੰਕੂ, ਅਜਾਦ ਸ਼ਰਮਾ, ਅਸ਼ਵਨੀ ਰਾਣਾ, ਪਿੰਸ ਕੁਮਾਰ, ਲਖਵੀਰ ਲੱਕੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement