ਬਲੋਚਿਸਤਾਨ ’ਚ ਟਿੱਕਟੌਕ ਵੀਡੀਓ ਬਣਾਉਣ ਵਾਲੀ ਧੀ ਦੀ ਹੱਤਿਆ
06:12 AM Jan 30, 2025 IST
Advertisement
ਕਰਾਚੀ, 29 ਜਨਵਰੀ
ਅਮਰੀਕਾ ਵਿੱਚ ਜੰਮੀ-ਪਲੀ 15 ਸਾਲਾ ਲੜਕੀ ਦੇ ਪਿਤਾ ਅਤੇ ਜੀਜੇ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਟਿੱਕਟੌਕ ਵੀਡੀਓ ਬਣਾਉਣ ਦੇ ਦੋਸ਼ ਹੇਠ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਅਣਖ ਖਾਤਰ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਪੁਲੀਸ ਅਨੁਸਾਰ, ‘ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨੂੰ ਟਿੱਕਟੌਕ ’ਤੇ ਵੀਡੀਓ ਬਣਾਉਣੀ ਬੰਦ ਕਰਨ ਲਈ ਕਿਹਾ ਸੀ ਪਰ ਉਸ ਨੇ ਗੱਲ ਨਹੀਂ ਮੰਨੀ। ਇਸ ਲਈ ਜਦੋਂ ਉਹ ਆਪਣੇ ਜੱਦੀ ਸ਼ਹਿਰ ਕੋਇਟਾ ਜਾ ਰਹੇ ਸਨ ਤਾਂ ਉਸ ਨੇ ਆਪਣੇ ਸਾਲੇ ਨਾਲ ਰਲ ਕੇ ਉਸ ਨੂੰ ਮਾਰਨ ਦਾ ਫ਼ੈਸਲਾ ਕੀਤਾ।’ ਜ਼ਿਕਰਯੋਗ ਹੈ ਕਿ ਇਹ ਪਰਿਵਾਰ 28 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਲੜਕੀ ਦਾ ਜਨਮ ਤੇ ਪਾਲਣ-ਪੋਸ਼ਣ ਉਥੇ ਹੀ ਹੋਇਆ ਹੈ। ਉਹ ਪਹਿਲੀ ਵਾਰ ਜੱਦੀ ਘਰ ਆਈ ਸੀ। -ਪੀਟੀਆਈ
Advertisement
Advertisement
Advertisement