For the best experience, open
https://m.punjabitribuneonline.com
on your mobile browser.
Advertisement

ਸੋਲਰ ਪਲਾਂਟਾਂ ਤੇ ਪਾਵਰਕੌਮ ਦਰਮਿਆਨ ਹਿਸਾਬ-ਕਿਤਾਬ ਲਈ ਮਿਤੀ ਨਿਰਧਾਰਿਤ

07:28 AM Mar 13, 2024 IST
ਸੋਲਰ ਪਲਾਂਟਾਂ ਤੇ ਪਾਵਰਕੌਮ ਦਰਮਿਆਨ ਹਿਸਾਬ ਕਿਤਾਬ ਲਈ ਮਿਤੀ ਨਿਰਧਾਰਿਤ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਮਾਰਚ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਰਾਜ ਦੀਆਂ ਜ਼ਿਆਦਾਤਰ ਮਿੱਲਾਂ ਨੂੰ ਰਾਹਤ ਦਿੰਦਿਆਂ ਸੋਲਰ ਪਲਾਂਟ ਅਤੇ ਪਾਵਰਕੌਮ ਦਰਮਿਆਨ ਹਿਸਾਬ-ਕਿਤਾਬ ਦੀ ਮਿਤੀ 30 ਸਤੰਬਰ ਦੀ ਥਾਂ ਹਰ ਵਰ੍ਹੇ 31 ਮਾਰਚ ਨਿਰਧਾਰਿਤ ਕਰ ਦਿੱਤੀ ਹੈ। ਇਸ ਸਬੰਧੀ ਪ੍ਰਵਾਨਗੀ ਪੱਤਰ ਅੱਜ ਜਾਰੀ ਕੀਤਾ ਗਿਆ ਹੈ ਅਤੇ ਇਸ ਨਾਲ ਚੌਲ ਤੇ ਕਪਾਹ ਮਿੱਲਾਂ ਤੋਂ ਇਲਾਵਾ ਕਿੰਨੂ ਗਰੇਡਿੰਗ ਅਤੇ ਵੈਕਸਿੰਗ ਕੇਂਦਰ, ਰੂਫ਼ਟਾਪ ਐਸਪੀਵੀ ਪਲਾਟਾਂ ਸਮੇਤ ਕਈ ਸਨਅਤਾਂ ਨੂੰ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਸਬੰਧ ’ਚ ਮਿੱਲ ਮਾਲਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ। ਮਿੱਲ ਮਾਲਕਾਂ ਦਾ ਤਰਕ ਸੀ ਕਿ ਸ਼ੈੱਲਰ ਅਤੇ ਕਾਟਨ ਮਿੱਲਾਂ ਨੂੰ ਬਿਜਲੀ ਦੀ ਜ਼ਰੂਰਤ ਸਿਰਫ ਸਰਦੀਆਂ ਵਿੱਚ ਹੁੰਦੀ ਹੈ ਅਤੇ ਗਰਮੀਆਂ ਵਿੱਚ ਮਿੱਲਾਂ ਬੰਦ ਰਹਿੰਦੀਆਂ ਹਨ। ਬਠਿੰਡਾ ਰਾਈਸ ਮਿੱਲਰ’ਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੈਣ ਗਰਗ ਨੇ ਫੈਸਲੇ ਦਾ ਸਵਾਗਤ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×