ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸੂਹਾ: ਸਰ੍ਹੋਂ ਦੇ ਮਿਲਾਵਟੀ ਤੇਲ ਦੀ ਵਿਕਰੀ ਜ਼ੋਰਾਂ ’ਤੇ

06:50 AM Nov 23, 2023 IST

ਪੱਤਰ ਪ੍ਰੇਰਕ
ਦਸੂਹਾ, 22 ਨਵੰਬਰ
ਇੱਥੇ ਕਈ ਦੁਕਾਨਦਾਰਾਂ ਵੱਲੋਂ ਧੱੜਲੇ ਨਾਲ ਮਿਲਾਵਟੀ ਸਰ੍ਹੋਂ ਦੇ ਤੇਲ ਦੀ ਵਿਕਰੀ ਕਰਕੇ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਫੂਡ ਸੇਫਟੀ ਐਕਟ ਨੂੰ ਖੋਰਾ ਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਲਾਕੇ ’ਚ ਵੱਖ-ਵੱਖ ਬ੍ਰਾਡਾਂ ਦੇ ਬੈਨਰ ਹੇਠ ਮਿਲਾਵਟੀ ਸਰ੍ਹੋਂ ਦਾ ਤੇਲ 1 ਲਿਟਰ, 5 ਲੀਟਰ ਅਤੇ ਟੀਨ ਦੀ ਪੈਕਿੰਗ ਵਿੱਚ ਵੇਚਿਆ ਜਾ ਰਿਹਾ ਹੈ। ਮਿਲਾਵਟੀ ਸਰ੍ਹੋਂ ਦਾ ਤੇਲ 1700 ਰੁਪਏ ਪ੍ਰਤੀ ਟੀਨ ਜਦੋਕਿ ਖਾਲਸ ਤੇਲ 2700 ਰੁਪਏ ਪ੍ਰਤੀ ਟੀਨ ਮਿਲਦਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪਾਮ ਆਇਲ, ਤਾਰਾਮੀਰਾ ਅਤੇ ਰਾਈਸ ਬ੍ਰੈਨ ਡੀਓ ਦੀ ਵਰਤੋਂ ਸਰ੍ਹੋਂ ਦਾ ਤੇਲ ਬਣਾਉਣ ਲਈ ਕੀਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਛਾਪੇਮਾਰੀ ਦੇ ਬਾਵਜੂਦ ਵੀ ਲੁੱਕਵੇਂ ਤਰੀਕਿਆਂ ਨਾਲ ਮਿਲਾਵਟੀ ਤੇਲ ਬਣਾਉਣ ਵਾਲੀਆਂ ਫੈਕਟੀਆਂ ਦੇ ਮਾਲਕ ਸ਼ਹਿਰਾਂ ਤੇ ਪਿੰਡਾਂ ਵਿੱਚ ਸੈਂਕੜੇ ਦੁਕਾਨਦਾਰਾਂ ਨੂੰ ਵੱਡੀ ਮਾਤਰਾ ’ਚ ਤੇਲ ਸਪਲਾਈ ਕਰਕੇ ਚਾਂਦੀ ਕੁੱਟ ਰਹੇ ਹਨ। ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Advertisement

ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਅਧਿਕਾਰੀ

ਇਸ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਮਿਲਾਵਟੀ ਸਰ੍ਹੋਂ ਦੇ ਵਪਾਰੀਆਂ ਨੂੰ ਫੜਨ ਲਈ ਇਕ ਗੁਪਤ ਯੋਜਨਾ ਤਹਿਤ ਵਿਸ਼ੇਸ਼ ਟੀਮ ਵੱਲੋਂ ਜਾਂਚ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿਲਾਵਟਖੋਰਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

Advertisement
Advertisement