ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸਤਕ ਥੀਏਟਰ ਵੱਲੋਂ ਨਾਟਕ ‘ਪਾਤਾਲ ਦਾ ਦੇਵ’ ਦਾ ਮੰਚਨ

10:01 AM Oct 15, 2024 IST
ਪੰਜਾਬ ਨਾਟਸ਼ਾਲਾ ਵਿੱਚ ਨਾਟਕ ਦਾ ਮੰਚਨ ਕਰਦੇ ਹੋਏ ਕਲਾਕਾਰ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 14 ਅਕਤੂਬਰ
ਦਸਤਕ ਥੀਏਟਰ ਨੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਰਜਿੰਦਰ ਸਿੰਘ ਵੱਲੋਂ ਨਿਰਦੇਸ਼ਤ ਨਾਟਕ ‘ਪਾਤਾਲ ਦਾ ਦੇਵ’ ਦਾ ਮੰਚਨ ਕੀਤਾ। ਇਹ ਨਾਟਕ ਸਆਦਤ ਹਸਨ ਮੰਟੋ ਦੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਅਤੇ ਕਹਾਣੀਆਂ ’ਤੇ ਆਧਾਰਿਤ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਨਾਟਕ ਵਿੱਚ ਦੋ ਕਲਾਕਾਰਾਂ ਨੇ ਇੱਕ ਹੀ ਵਿਅਕਤੀ ਦੇ ਦੋ ਪੱਖਾਂ ਨੂੰ ਦਰਸਾਇਆ ਹੈ। ਇੱਕ ਅਭਿਨੇਤਾ ਮੰਟੋ ਦੇ ਦਿਲ ਦੀ ਨੁਮਾਇੰਦਗੀ ਕਰਦਾ ਹੈ ਤੇ ਉਸ ਦੀ ਪ੍ਰਵਿਰਤੀ ਦਾ ਪਾਲਣ ਕਰਦਾ ਹੈ, ਜਦੋਂਕਿ ਦੂਜਾ ਸਮਾਜ ਦੀਆਂ ਜਕੜਾਂ ਵਿੱਚ ਫਸਿਆ ਹੋਇਆ ਹੈ। ਅਸਲ ਖ਼ੂਬਸੂਰਤੀ ਇਹ ਸਮਝਣ ਅਤੇ ਦੇਖਣ ਵਿਚ ਹੈ ਕਿ ਮੰਟੋ ਦੇ ਨਿੱਜੀ ਸੰਘਰਸ਼ ਕਿਵੇਂ ਜੁੜੇ ਹੋਏ ਹਨ। ਨਾਟਕ ਵਿੱਚ ਅੰਕਿਤ ਲੂਥਰਾ, ਗੁਰਲੀਨ ਕੌਰ, ਰਾਜਿੰਦਰ ਸਿੰਘ, ਰਜਿੰਦਰ ਕੁਮਾਰ, ਦੀਕਸ਼ਾ ਸੈਣੀ ਤੇ ਦੀਕਸ਼ਾ ਅਟਵਾਲ ਨੇ ਆਪਣੀਆਂ ਭੂਮਿਕਾਵਾਂ ਨਿਭਾਈਆਂ। ਨਾਟਕ ਦੇ ਅੰਤ ਵਿੱਚ ਪੰਜਾਬ ਨਾਟਸ਼ਾਲਾ ਵੱਲੋਂ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਜਤਿੰਦਰ ਬਰਾੜ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਿੰਦਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਆਦਤ ਹਸਨ ਮੰਟੋ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ, ਪਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸੇ ਤਰ੍ਹਾਂ ਤੁਹਾਡੇ ਤਕ ਪਹੁੰਚੀਏ, ਜਿਸ ਤਰ੍ਹਾਂ ਅਸੀਂ ਮੰਟੋ ਨੂੰ ਸਮਝਿਆ ਸੀ। ਸਆਦਤ ਹਸਨ ਅਤੇ ਮੰਟੋ ਸਾਡੇ ਸਾਰਿਆਂ ਵਾਂਗ ਇੱਕੋ ਆਦਮੀ ਦੇ ਦੋ ਰੂਪ ਹਨ।
ਸਆਦਤ ਹਸਨ ਦਰਸਾਉਂਦਾ ਹੈ ਸਾਡੇ ਅੰਦਰ ਫਸਿਆ ਮਨੁੱਖ ਜੋ ਪਾਬੰਦੀਆਂ ਵਿੱਚ ਜਕੜਿਆ ਹੋਇਆ ਹੈ ਅਤੇ ਮੰਟੋ ਉਹ ਹੈ ਤੇ ਉਹੀ ਕਰਦਾ ਹੈ, ਜੋ ਉਹ ਮਹਿਸੂਸ ਕਰਦਾ ਹੈ, ਸੁਣਦਾ ਹੈ ਅਤੇ ਲੋਕਾਂ ਨੂੰ ਸ਼ੀਸ਼ਾ ਦਿਖਾਉਂਦਾ ਹੈ। ਦੋਵਾਂ ਦਾ ਟਕਰਾਅ ਉਨ੍ਹਾਂ ਦੀ ਜ਼ਿੰਦਗੀ ’ਚ ਹੀ ਨਹੀਂ ਸਗੋਂ ਉਨ੍ਹਾਂ ਦੀਆਂ ਕਹਾਣੀਆਂ ਵਿਚ ਵੀ ਵੇਖਿਆ ਗਿਆ, ਇਸੇ ਲਈ ਅਸੀਂ ਉਨ੍ਹਾਂ ਨੂੰ ਜੋੜਿਆ।

Advertisement

Advertisement