ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਸਮੇਸ਼ ਸਕੂਲ ਨੇ ਡਰਾਇੰਗ ਤੇ ਪੇਂਟਿੰਗ ਮੁਕਾਬਲਿਆਂ ’ਚ ਮਾਰੀਆਂ ਮੱਲਾਂ

06:28 AM Aug 23, 2024 IST
ਜੇਤੂ ਬੱਚਿਆਂ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਅਤੇ ਹੋਰ ਸਟਾਫ ਮੈਂਬਰ।

ਪੱਤਰ ਪ੍ਰੇਰਕ
ਜੈਂਤੀਪੁਰ 22 ਅਗਸਤ
ਦਸਮੇਸ਼ ਹੈਰੀਟੇਜ ਪਬਲਿਕ ਸਕੂਲ ਮਹਿਤਾ ਵਿੱਚ ਬਟਾਲਾ ਜ਼ੋਨ ਆਈਸੀਐੱਸਈ ਬੋਰਡ ਦੇ ਅੰਤਰ-ਸਕੂਲ ਡਰਾਇੰਗ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 10 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸਬ ਜੂਨੀਅਰ ਵਰਗ ਵਿੱਚ ਸਾਂਝਪ੍ਰੀਤ ਕੌਰ ਦਸਮੇਸ਼ ਹੈਰੀਟੇਜ ਸਕੂਲ ਨੇ ਪਹਿਲਾ, ਸ਼ੁੱਭਰੀਤ ਕੌਰ ਸਿਲਵਰ ਗਰੀਕ ਸਕੂਲ ਬਟਾਲਾ ਨੇ ਦੂਜਾ ਅਤੇ ਸੇਂਟ ਵਾਰੀਅਰ ਸਕੂਲ ਬਟਾਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਜੂਨੀਅਰ ਵਰਗ ਵਿੱਚ ਅਮਨਦੀਪ ਕੌਰ ਸਿਲਵਰ ਗਰੀਕ ਸਕੂਲ ਨੇ ਪਹਿਲਾ, ਅੰਸਦੀਪ ਕੌਰ ਗਲੈਕਸੀ ਸਟਾਰ ਸਕੂਲ ਬਟਾਲਾ ਨੇ ਦੂਜਾ ਅਤੇ ਰਣਜੋਧ ਪ੍ਰੀਤ ਕੌਰ ਦਸਮੇਸ਼ ਹੈਰੀਟੇਜ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੱਜ ਦੀ ਭੂਮਿਕਾ ਪ੍ਰਿੰਸੀਪਲ ਮਨਜੀਤ ਕੌਰ ਵਾਲੀਆ ਨਿਪਸ ਸਕੂਲ ਬੁਤਾਲਾ ਨੇ ਨਿਭਾਈ। ਦਸਮੇਸ਼ ਹੈਰੀਟੇਜ ਸਕੂਲ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਅਤੇ ਡਾਇਰੈਕਟਰ ਮਨਪ੍ਰੀਤ ਸਿੰਘ ਟੱਕਰ ਨੇ ਆਏ ਹੋਏ ਸਟਾਫ ਅਤੇ ਜੱਜ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਪਰਮਵੀਰ ਸਿੰਘ ਸੇਂਟ ਵਾਰੀਅਰ ਸਕੂਲ ਬਟਾਲਾ, ਪ੍ਰਿੰਸੀਪਲ ਸੰਦੀਪ ਕੌਰ, ਗੁਰਵੀਰ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

Advertisement

Advertisement
Advertisement