ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲੇ ’ਚ ਦਸਮੇਸ਼ ਗਰਲਜ਼ ਸਕੂਲ ਅੱਵਲ

10:20 AM Aug 11, 2024 IST
ਜੇਤੂ ਟੀਮ ਨੂੰ ਟਰਾਫ਼ੀ ਦਿੰਦੇ ਹੋਏ ਐੱਸਡੀਐੱਮ ਡਾ. ਸੰਜੀਵ ਕੁਮਾਰ ਅਤੇ ਅਦਾਕਾਰ ਗੁੱਗੂ ਗਿੱਲ।

ਪੱਤਰ ਪ੍ਰੇਰਕ
ਲੰਬੀ, 10 ਅਗਸਤ
ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਦੀ ਟੀਮ ਨੇ ਨਸ਼ਿਆਂ ਦੀ ਅਲਾਮਤ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਨਾਟਕ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਨਾਟਕ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਦਸ ਟੀਮਾਂ, ਸਬ ਡਿਵੀਜ਼ਨ ਪੱਧਰ ’ਤੇ 12 ਟੀਮਾਂ ਅਤੇ ਬਲਾਕ ਪੱਧਰ ’ਤੇ 23 ਟੀਮਾਂ ਨੇ ਹਿੱਸਾ ਲਿਆ। ਸਮਾਗਮ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਉੱਘੇ ਫ਼ਿਲਮ ਕਲਾਕਾਰ ਗੁੱਗੂ ਗਿੱਲ ਵੀ ਮੌਜੂਦ ਸਨ। ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਲਈ ਸਕੂਲ ਟੀਮ ਨੂੰ ਜੇਤੂ ਟਰਾਫੀ ਦਿੰਦਿਆਂ ਮਲੋਟ ਦੇ ਐੱਸਡੀਐਮ ਡਾ. ਸੰਜੀਵ ਕੁਮਾਰ ਅਤੇ ਜੱਜਾਂ ਵੱਲੋਂ ਸਕੂਲ ਟੀਮ ਦੀ ਭਰਪੂਰ ਸਲਾਘਾ ਕੀਤੀ ਗਈ। ਦਸਮੇਸ਼ ਸਕੂਲ ਬਾਦਲ ਦੇ ਪ੍ਰਿੰਸੀਪਲ ਰਿਤੂ ਨੰਦਾ ਨੇ ਸਕੂਲ ਦੀ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਸੁਚੱਜੀ ਪ੍ਰਾਪਤੀ ਦਾ ਸਿਹਰਾ ਟੀਮ ਮੁਖੀ ਕੁਸੁਮ ਠਾਕੁਰ ਅਤੇ ਡਰਾਇੰਗ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।

Advertisement

Advertisement