For the best experience, open
https://m.punjabitribuneonline.com
on your mobile browser.
Advertisement

ਖਸਤਾ ਹਾਲ ਸੜਕਾਂ ਕਾਰਨ ਦੜੂਆ ਵਾਸੀ ਪ੍ਰੇਸ਼ਾਨ

08:56 AM Aug 27, 2023 IST
ਖਸਤਾ ਹਾਲ ਸੜਕਾਂ ਕਾਰਨ ਦੜੂਆ ਵਾਸੀ ਪ੍ਰੇਸ਼ਾਨ
ਪਿੰਡ ਦੜੂਆ ਵਿੱਚ ਸੜਕ ’ਤੇ ਖੜ੍ਹੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਲੋਕ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਗਸਤ
ਭਾਰੀ ਬਰਸਾਤ ਤੋਂ ਬਾਅਦ ਸ਼ਹਿਰ ਦੇ ਪਿੰਡ ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਉਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁੱਟੀਆਂ ਅਤੇ ਚਿੱਕੜ ਨਾਲ ਭਰੀਆਂ ਸੜਕਾਂ ਤੋਂ ਵਾਹਨਾਂ ਦੀ ਆਵਾਜਾਈ ਤਾਂ ਦੂਰ ਪੈਦਲ ਲੰਘਣਾ ਵੀ ਮੁਸੀਬਤ ਬਣਿਆ ਹੋਇਆ ਹੈ।
ਚੰਡੀਗੜ੍ਹ ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਧਰਮਿੰਦਰ ਸਿੰਘ ਸੈਣੀ ਨੇ ਪਿੰਡ ਦੜੂਆ ਦੀਆਂ ਖਸਤਾ ਹਾਲ ਸੜਕਾਂ ਸਬੰਧੀ ਚੰਡੀਗੜ੍ਹ ਨਗਰ ਨਿਗਮ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਘੇਰਦਿਆਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਦੇਖ ਕੇ ਤਰਸ ਆਉਂਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 9 ਵਿੱਚ ਆਉਂਦੇ ਪਿੰਡ ਦੜੂਆ ਦੀਆਂ ਟੁੱਟੀਆਂ ਤੇ ਖਸਤਾ ਹਾਲ ਸੜਕਾਂ ਕਾਰਨ ਪਿਛਲੇ ਲੰਬੇ ਅਰਸੇ ਤੋਂ ਪਿੰਡ ਦੇ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਇੱਥੇ ਸੜਕਾਂ ਦਾ ਕੰਮ ਚੱਲ ਰਿਹਾ ਹੈ ਪਰ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਿਆ ਅਤੇ ਅੱਧ-ਵਿਚਾਲੇ ਲਟਕਿਆ ਪਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਮ ’ਤੇ ਪਿੰਡ ਦੀਆਂ ਸੜਕਾਂ ਪੁੱਟ ਕੇ ਰੱਖ ਦਿੱਤੀਆਂ ਗਈਆਂ ਹਨ ਪਰ ਇਹ ਕੋਈ ਪਤਾ ਨਹੀਂ ਕਿ ਨੇਪਰੇ ਕਦੋਂ ਚੜ੍ਹਨਗੀਆਂ। ਉਨ੍ਹਾਂ ਕਿਹਾ ਕੀ ਬਰਸਾਤ ਕਾਰਨ ਇੱਥੇ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ ਅਤੇ ਸੜਕਾਂ ਉੱਤੇ ਚਿੱਕੜ ਜਮ੍ਹਾਂ ਹੋ ਜਾਂਦਾ ਹੈ ਜਿਸਦੇ ਨਾਲ ਬੱਚਿਆਂ ਨੂੰ ਤਾਂ ਸਕੂਲ ਆਉਣ-ਜਾਣ ਵਿੱਚ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟੁੱਟੀਆਂ ਤੇ ਖਸਤਾ ਹਾਲਤ ਸੜਕਾਂ ਦੀ ਛੇਤੀ ਹੀ ਸਾਰ ਲੈ ਕੇ ਮੁਰੰਮਤ ਕੀਤੀ ਜਾਵੇ।

Advertisement

ਨਿਊ ਚੰਡੀਗੜ੍ਹ ਦੀ ਸੜਕਾਂ ’ਤੇ ਟੋਇਆਂ ਕਾਰਨ ਰਾਹਗੀਰ ਔਖੇ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਨਿਊ ਚੰਡੀਗੜ੍ਹ ਦੀਆਂ ਸੜਕਾਂ ’ਤੇ ਪਏ ਡੂੰਘੇ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਨਿਊ ਚੰਡੀਗੜ੍ਹ ਵਿੱਚ ਟਰੇਡ ਟਾਵਰ ਤੋਂ ਰਾਣੀਮਾਜਰਾ ਉਮੈਕਸ ਸਿਟੀ ਵੱਲ ਜਾਂਦੀ ਚਾਰ-ਮਾਰਗੀ ਸੜਕ ’ਤੇ ਇੱਕ ਪਾਸੜ ਆਵਾਜਾਈ ਹੋਣ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਸਲਾਮਤਪੁਰ, ਢੋਡੇ ਮਾਜਰਾ, ਰਾਣੀ ਮਾਜਰਾ, ਤਕੀਪੁਰ, ਭੜੌਜੀਆਂ, ਤੀੜਾ, ਪਲਹੇੜੀ, ਪੜ੍ਹਛ, ਸੂੰਂਕ, ਨਾਡਾ, ਨਵਾਂ ਗਾਉਂ, ਹੁਸ਼ਿਆਰਪੁਰ, ਕਰਤਾਰਪੁਰ, ਕੰਸਾਲਾ, ਤੋਗਾਂ, ਮਸਤਗੜ੍ਹ, ਝਾਮਪੁਰ, ਜੈਯੰਤੀ ਮਾਜਰੀ, ਕਰੌਂਦੇਵਾਲਾ, ਗੁੜਾ, ਕਸੌਲੀ, ਛੋਟੀ ਬੜੀ ਨੱਗਲ ਅਤੇ ਪੜੌਲ ਨਾਲ ਜੁੜਦੀਆਂ ਸੜਕਾਂ ’ਤੇ ਗਟਕਾ ਪਾਇਆ ਤਕਰੀਬਨ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਪ੍ਰੀਮਿਕਸ ਨਾ ਪਾਉਣ ਕਾਰਨ ਸੜਕਾਂ ਦੀ ਹਾਲਤ ਖਸਤਾ ਹੈ। ਦੋਪਹੀਆ, ਰੇਹੜੀਆਂ, ਰਿਕਸ਼ਾ ਚਾਲਕਾਂ ਨੂੰ ਦਿਨ ਰਾਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਮੈਕਸ ਵਿੱਚ ਰਾਣੀ ਮਾਜਰਾ ਕੋਲ ਬਣਦੇ ਚੁਰਾਹੇ ਵਿੱਚ ਮੀਂਹ ਕਾਰਨ ਖੜ੍ਹਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਔਖੇ ਹਨ। ਇਸੇ ਸੜਕ ’ਤੇ ਰਾਤ ਸਮੇਂ ਲਾਈਆਂ ਵੀ ਕੰਮ ਨਾ ਕਰਦੀਆਂ ਹੋਣ ਕਾਰਨ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਜੀਨੀਅਰ ਕੇਐੱਲ ਗਰਗ ਉਮੈਕਸ ਕਾਸੀਆ, ਤੇਜੀ ਪੜੌਲ, ਕੁਲਵੰਤ ਸਿੰਘ ਡਰਾਈਵਰ, ਸੁਰਜੀਤ ਸਿੰਘ ਮਾਦੜਾ, ਮਲਕੀਤ ਸਿੰਘ ਪੰਮੀ ਤੇ ਅਮਰ ਸਿੰਘ ਕੰਸਾਲਾ, ਸੁਰਜੀਤ ਸਿੰਘ ਸੈਣੀਮਾਜਰਾ ਤੇ ਕਾਮਰੇਡ ਅਜੀਤ ਸਿੰਘ ਭੜੌਜੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਨਾਲ ਜੁੜਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ।

Advertisement
Author Image

sukhwinder singh

View all posts

Advertisement
Advertisement
×