ਪੰਜਾਬ ਸਟੂਡੈਂਟਸ ਯੂਨੀਅਨ ਦੇ ਬਾਨੀ ਦਰਸ਼ਨ ਸਿੰਘ ਬਾਗੀ ਦਾ ਦੇਹਾਂਤ
10:34 AM Aug 31, 2024 IST
ਪੱਤਰ ਪ੍ਰੇਰਕ
ਭਵਾਨੀਗੜ੍ਹ, 30 ਅਗਸਤ
ਇੱਥੋਂ ਨੇੜਲੇ ਪਿੰਡ ਬੀਂਬੜੀ ਨਾਲ ਸਬੰਧਤ 1960ਵਿਆਂ ਦੇ ਵਿਦਿਆਰਥੀ ਆਗੂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਬਾਨੀ ਦਰਸ਼ਨ ਸਿੰਘ ਬਾਗੀ ਉਰਫ ਖਹਿਰਾ (88) ਦਾ 25 ਅਗਸਤ ਨੂੰ ਐਡਮੰਟਨ ਕੈਨੇਡਾ ਵਿੱਚ ਦੇਹਾਂਤ ਹੋ ਗਿਆਂ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮਏ (ਸਮਾਜ ਵਿਗਿਆਨ) ਅਤੇ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਤੋਂ ਐਮ.ਐੱਡ. ਕੀਤੀ ਸੀ। ਉਨ੍ਹਾਂ ਪੰਜਾਬ ਦੀ ਵਿਦਿਆਰਥੀ ਲਹਿਰ ’ਚ ਇਤਿਹਾਸਕ ਭੂਮਿਕਾ ਨਿਭਾਈ ਗਈ। ਉਨ੍ਹਾਂ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਬਾਗੀ ਨਮਿਤ ਪਾਠ ਦਾ ਭੋਗ ਐਤਵਾਰ ਨੂੰ ਕੈਨੇਡਾ ਵਿੱਚ ਹੀ ਪਵੇਗਾ।
Advertisement
Advertisement