For the best experience, open
https://m.punjabitribuneonline.com
on your mobile browser.
Advertisement

ਸਾਹਿਤ ਕਲਾ ਮੰਚ ਵੱਲੋਂ ਦਰਸ਼ਨ ਮਿੱਠਾ ਦਾ ਸਨਮਾਨ

06:50 AM Jun 13, 2024 IST
ਸਾਹਿਤ ਕਲਾ ਮੰਚ ਵੱਲੋਂ ਦਰਸ਼ਨ ਮਿੱਠਾ ਦਾ ਸਨਮਾਨ
ਦਰਸ਼ਨ ਸਿੰਘ ਮਿੱਠਾ ਦਾ ਸਨਮਾਨ ਕਰਦੇ ਹੋਏ ਸਾਹਿਤਕਾਰ। -ਫੋਟੋ: ਭੰਗੂ
Advertisement

ਰਾਜਪੁਰਾ (ਪਟਿਆਲਾ):

Advertisement

ਰੋਟਰੀ ਭਵਨ ਰਾਜਪੁਰਾ ਵਿਖੇ ਸਾਹਿਤ ਕਲਾ ਮੰਚ ਵੱਲੋਂ ਡਾ. ਹਰਜੀਤ ਸਿੰਘ ਸੱਧਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ ਸਾਹਿਤਕਾਰਾਂ ਨੇ ਪ੍ਰੈੱਸ ਕਲੱਬ ਰਾਜਪੁਰਾ ਦੇ ਨਵੇਂ ਬਣੇ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਦਾ ਸਨਮਾਨ ਕੀਤਾ ਅਤੇ ਰਚਨਾਵਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਡਾ. ਹਰਜੀਤ ਸੱਧਰ ਅਤੇ ਹਰਜਿੰਦਰ ਕੌਰ ਸੱਧਰ ਨੇ ਦਰਸ਼ਨ ਮਿੱਠਾ ਨੂੰ ਪ੍ਰਧਾਨ ਚੁਣੇ ਜਾਣ ’ਤੇ ਵਧਾਈਆਂ ਦਿੱਤੀਆਂ। ਗੁਰਮੋਹਨ ਸੰਧਾਰਸੀ ਤੇ ਅਵਤਾਰ ਪੁਆਰ ਨੇ ਲੰਘੀਆਂ ਚੋਣਾਂ ’ਤੇ ਚੋਟ ਕਰਦੀਆਂ ਗ਼ਜ਼ਲਾਂ ਸੁਣਾਈਆਂ। ਕੁਲਵੰਤ ਜੱਸਲ ਨੇ ਨਿਰਪੱਖ ਪੱਤਰਕਾਰੀ ’ਤੇ ਗੀਤ, ਮੁਨੀਸ਼ ਤੂਰ ਨੇ ਵਿਦੇਸ਼ ਜਾਣ ਦੀ ਹੋੜ ’ਤੇ ਆਪਣੀ ਗੱਲ ਆਖੀ। ਇਸ ਮੌਕੇ ਸੇਵਾਮੁਕਤ ਜੇਈ ਨਛੱਤਰ ਸਿੰਘ ਸਮੇਤ ਪਰਮਵੀਰ ਸਿੰਘ, ਕੋਮਲਦੀਪ ਸਿੰਘ ਤੇ ਦਿਲਸ਼ੈਨਜੋਤ ਕੌਰ ਨੇ ਵੀ ਸ਼ਿਰਕਤ ਕੀਤੀ। ਖੇਤਰੀ ਪ੍ਰਤੀਨਿਧ

Advertisement

Advertisement
Author Image

joginder kumar

View all posts

Advertisement