For the best experience, open
https://m.punjabitribuneonline.com
on your mobile browser.
Advertisement

ਦਰਸ਼ਨ ਖ਼ਾਨ ਪ੍ਰੈੱਸ ਕਲੱਬ ਰਾਜਪੁਰਾ ਦੇ ਪ੍ਰਧਾਨ ਨਿਯੁਕਤ

06:58 AM Mar 19, 2024 IST
ਦਰਸ਼ਨ ਖ਼ਾਨ ਪ੍ਰੈੱਸ ਕਲੱਬ ਰਾਜਪੁਰਾ ਦੇ ਪ੍ਰਧਾਨ ਨਿਯੁਕਤ
ਦਰਸ਼ਨ ਖ਼ਾਨ ਨੂੰ ਪ੍ਰਧਾਨ ਬਣਨ ’ਤੇ ਸਨਮਾਨਦੇ ਹੋਏ ਸਾਥੀ। ਫੋਟੋ: ਮਿੱਠਾ
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 18 ਮਾਰਚ
ਇੱਥੇ ਅੱਜ ਦਿ ਪ੍ਰੈੱਸ ਕਲੱਬ ਰਾਜਪੁਰਾ ਦੀ ਮੀਟਿੰਗ ਕਲੱਬ ਦੇ ਚੇਅਰਮੈਨ ਸੰਦੀਪ ਚੌਧਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਚੁਣਨ ਲਈ ਵਿਚਾਰ ਕੀਤਾ ਗਿਆ। ਇਸ ਦੌਰਾਨ ਪ੍ਰਦੀਪ ਸਿੰਘ ਰਾਠੌਰ ਵੱਲੋਂ ਪੱਤਰਕਾਰ ਦਰਸ਼ਨ ਖ਼ਾਨ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਉਪਰ ਸਾਰੇ ਹਾਜ਼ਰ ਮੈਂਬਰਾਂ ਨੇ ਸਹਿਮਤੀ ਜਤਾਈ ਅਤੇ ਸਰਬਸੰਮਤੀ ਨਾਲ ਦਰਸ਼ਨ ਖ਼ਾਨ ਨੂੰ ‘ਦਿ ਪ੍ਰੈੱਸ ਕਲੱਬ ਰਾਜਪੁਰਾ’ ਦਾ ਸਾਲ 2024-25 ਲਈ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ’ਤੇ ਪਹੁੰਚੇ ਹੋਏ ਸਾਰੇ ਕਲੱਬ ਮੈਂਬਰਾਂ ਨੇ ਦਰਸ਼ਨ ਖ਼ਾਨ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਵਨਿਯੁਕਤ ਪ੍ਰਧਾਨ ਦਰਸ਼ਨ ਖ਼ਾਨ ਨੇ ਭਰੋਸਾ ਦਵਾਇਆ ਕਿ ਉਹ ਤਨ ਮਨ ਨਾਲ ਕਲੱਬ ਦੀ ਸੇਵਾ ਕਰਨਗੇ ਅਤੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਮਨਦੀਪ ਸਿੰਘ ਸ਼ੰਭੂ, ਪ੍ਰਦੀਪ ਰਾਠੌਰ, ਹਿਮਾਂਸ਼ੂ ਹੈਰੀ, ਗੁਰਮੀਤ ਸਿੰਘ ਬੇਦੀ, ਮੋਹਿਤ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×