For the best experience, open
https://m.punjabitribuneonline.com
on your mobile browser.
Advertisement

ਦਾੜਲਾਘਾਟ ਦੀ ਟੀਮ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

06:48 AM Apr 15, 2024 IST
ਦਾੜਲਾਘਾਟ ਦੀ ਟੀਮ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ
ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਸੀਐੱਮਓ ਮੁਕੇਸ਼ ਸਕਸੈਨਾ ਤੇ ਹੋਰ ਅਧਿਕਾਰੀ।
Advertisement

ਜਗਮੋਹਨ ਸਿੰਘ
ਘਨੌਲੀ, 14 ਅਪਰੈਲ
ਇੱਥੇ ਅੰਬੂਜਾ ਕਲੋਨੀ ਦੇ ਖੇਡ ਮੈਦਾਨ ਵਿੱਚ ਪਹਿਲਾ ਉੱਤਰ ਭਾਰਤੀ ਅਡਾਨੀ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਸਬੰਧੀ ਸਤੀਸ਼ ਰਾਣਾ ਮੈਨੇਜਰ ਕਾਰਪੋਰੇਟ ਅਫੇਅਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਦਾੜਲਾਘਾਟ, ਰੋਪੜ, ਗਾਗਲ, ਰੁੜਕੀ, ਨਾਲਾਗੜ੍ਹ, ਰਾਜਪੁਰਾ, ਬਠਿੰਡਾ , ਨਾਲਾਗੜ੍ਹ (ਏਸ਼ੀਅਨ) ਅਤੇ ਦਾਦਰੀ ਯੂਨਿਟਾਂ ਦੀਆਂ 9 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਗਾਗਲ ਅਤੇ ਦਾੜਲਾਘਾਟ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਦਾੜਲਾਘਾਟ ਦੀ ਟੀਮ ਨੇ ਟਾਸ ਜਿੱਤਣ ਉਪਰੰਤ 16 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 131 ਦੌੜਾਂ ਬਣਾਈਆਂ। ਗਾਗਲ ਦੀ ਟੀਮ ਦੇ ਖਿਡਾਰੀ 15.4 ਓਵਰਾਂ ਵਿੱਚ ਸਿਰਫ 122 ਰਨ ਬਣਾ ਕੇ ਆਊਟ ਹੋ ਗਏ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਸੀ.ਐਮ.ਓ. ਨਾਰਥ ਮੁਕੇਸ਼ ਸਕਸੈਨਾ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੀ.ਐੱਮ.ਓ. ਨਾਰਥ ਮੁਕੇਸ਼ ਸਕਸੈਨਾ ਤੋਂ ਇਲਾਵਾ ਰਾਜਿੰਦਰ ਸਿੰਘ ਕੁਰਮੀ ਸੀ.ਓ.ਐਮ., ਸਰਬਜੀਤ ਸਿੰਘ ਪਲਾਂਟ ਮੈਨੇਜਰ ਰੁੜਕੀ, ਅੰਕੁਸ਼ ਦੱਤ ਪਲਾਂਟ ਮੈਨੇਜਰ ਨਾਲਾਗੜ੍ਹ, ਪਰਮਿੰਦਰਾ ਸਿੰਘ ਪਲਾਂਟ ਮੈਨੇਜਰ ਏਸ਼ੀਅਨ ਨਾਲਾਗੜ੍ਹ, ਦਿਗਵਿਜੈ ਸ਼ਰਮਾ ਕਲੱਸਟਰ ਹੈੱਡ ਉੱਤਰੀ ਭਾਰਤ ਆਦਿ ਤੋਂ ਇਲਾਵਾ ਰਿਤੇਸ਼ ਜੈਨ ਡਿਪਟੀ ਜਨਰਲ ਮੈਨੇਜਰ ਐਚ.ਆਰ. ਰੂਪਨਗਰ ਪਲਾਂਟ, ਸੰਜੇ ਸ਼ਰਮਾ ਮੁਖੀ ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ , ਸੰਜੇ ਵਸ਼ਿਸ਼ਟ ਸੀ.ਪੀ.ਐਮ. ਗਾਗਰ, ਰਾਮ ਭੁਵਾ ਪਲਾਂਟ ਮੈਨੇਜਰ ਬਠਿੰਡਾ, ਦਿਨੇਸ਼ ਸ਼ਰਮਾ ਕਾਰਪੋਰੇਟ ਅਫੇਅਰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ, ਗੁਲਜ਼ਾਰ ਅਨੇਜਾ ਕਲੱਸਟਰ ਹੈੱਡ ਫਾਇਨਾਂਸ ਆਦਿ ਵੀ ਹਾਜ਼ਰ ਸਨ। ਰੂਪਨਗਰ ਪਲਾਂਟ ਦੇ ਮੁਖੀ ਸ਼ਸ਼ੀ ਭੂਸ਼਼ਣ ਮੁਖੀਜਾ ਨੇ ਟੂਰਨਾਮੈਂਟ ਕਰਵਾਉਣ ਲਈ ਅਡਾਨੀ ਸਮੂਹ ਅਤੇ ਸੀਐੱਮਓ ਮੁਕੇਸ਼ ਸਕਸੈਨਾ ਦਾ ਧੰਨਵਾਦ ਕੀਤਾ।

Advertisement

Advertisement
Author Image

Advertisement
Advertisement
×