ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਮਰਾਨ ਖ਼ਾਨ ਦੇ ਜੇਲ੍ਹ ਵਿਚਲੇ ਸੈੱਲ ’ਚ ਹਨੇਰਾ, ਮੱਖੀਆਂ ਤੇ ਕੀੜੇ-ਮਕੌੜੇ: ਵਕੀਲ

01:43 PM Aug 08, 2023 IST

ਇਸਲਾਮਾਬਾਦ, 8 ਅਗਸਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਗ੍ਰਿਫਤਾਰੀ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਦੇ ਖੁੱਲ੍ਹੇ ਪਖਾਨੇ ਵਾਲੇ ਮੱਖੀਆਂ ਤੇ ਕੀੜੇ ਮੌਕੜਿਆਂ ਨਾਲ ਭਰੇ ਸੈੱਲ ਵਿਚ ਰੱਖਿਆ ਗਿਆ ਹੈ। ਖਾਨ ਦੇ ਅਟਾਰਨੀ ਨਈਮ ਹੈਦਰ ਪੰਜੋਥਾ ਨੇ ਦੱਸਿਆ ਕਿ 70 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਚੇਅਰਮੈਨ ਨੂੰ ਪੰਜਾਬ ਸੂਬੇ ਦੀ ਜੇਲ੍ਹ 'ਚ ਸੀ-ਕਲਾਸ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਜੇਲ੍ਹ ਦੀ ਕੋਠੜੀ ਜਿੱਥੇ ਦੇਸ਼ ਦੀ ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਰੱਖਿਆ ਗਿਆ ਹੈ, ਉਹ ਮੱਖੀਆਂ ਅਤੇ ਕੀੜਿਆਂ ਨਾਲ ਭਰਿਆ ਹੋਇਆ ਹੈ। ਸੋਮਵਾਰ ਨੂੰ ਜੇਲ੍ਹ ਵਿੱਚ ਖਾਨ ਨੂੰ ਮਿਲਣ ਤੋਂ ਬਾਅਦ ਪੰਜੋਥਾ ਨੇ ਕਿਹਾ ਕਿ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਹਨ, ਜਿਸ ਵਿੱਚ ਖੁੱਲ੍ਹਾ ਪਖਾਨਾ ਹੈ।’ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਖਾਨ ਨੇ ਉਸ ਨੂੰ ਦੱਸਿਆ ਕਿ ਕਮਰੇ ਵਿੱਚ ਹਨੇਰਾ ਹੈ ਤੇ ਖੁੱਲ੍ਹਾ ਪਖਾਨਾ ਹੈ। ਦਿਨ ਵਿੱਚ ਅਕਸਰ ਮੱਖੀਆਂ ਅਤੇ ਰਾਤ ਨੂੰ ਕੀੜੇ ਮਕੌੜੇ ਤੰਗ ਕਰਦੇ ਹਨ।

Advertisement

Advertisement