ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਰਗਾਹ ਬਾਬਾ ਹੈਦਰ ਸ਼ੇਖ ਦੇ ਗੱਦੀਨਸ਼ੀਨ ਵੱਲੋਂ ਮੇਲੇ ’ਚ ਨਾ ਆਉਣ ਦੀ ਅਪੀਲ

06:44 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਮਾਲੇਰਕੋਟਲਾ, 28 ਜੂਨ

ਮੁਸਲਿਮ ਭਾਈਚਾਰੇ ਦੇ ਤਿਉਹਾਰ ਈਦ-ਉਲ-ਜ਼ੁਹਾ ਅਤੇ ਸ਼ੇਖ ਸਦਰੂਦੀਨ ਸਦਰੇ ਜਹਾਂ (ਬਾਬਾ ਹੈਦਰ ਸ਼ੇਖ) ਦੀ ਦਰਗਾਹ ‘ਤੇ ਵੀਰਵਾਰ ਨੂੰ ਲੱਗਣ ਵਾਲਾ ਮੇਲਾ ਇੱਕੋ ਦਿਨ ਆਉਣ ਕਾਰਨ ਦਰਗਾਹ ਦੇ ਗੱਦੀਨਸ਼ੀਨ ਮਜ਼ੌਰ ਅਜ਼ਮਤ ਅਲੀ ਖਾਂ ਨੇ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਅਹਿਤਿਹਾਤ ਵਜੋਂ ਮੇਲੇ ‘ਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀਰਵਾਰ ਵਾਲੇ ਦਿਨ ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਤਿਉਹਾਰ ਹੈ, ਜਿਸ ‘ਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਵੱਖ-ਵੱਖ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨਗੇ ਅਤੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦਾ ਇਕੱਠ ਹੋਣ ‘ਤੇ ਦਿੱਕਤ ਹੋ ਸਕਦੀ ਹੈ। ਇਸ ਲਈ 29 ਜੂਨ ਨੂੰ ਲੱਗਣ ਵਾਲੇ ਮੇਲੇ ਦੀ ਥਾਂ ਕਿਸੇ ਹੋਰ ਵੀਰਵਾਰ ਲੋਕ ਦਰਗਾਹ ਬਾਬਾ ਹੈਦਰ ਸ਼ੇਖ ‘ਤੇ ਨਤਮਸਤਕ ਹੋਣ।

Advertisement

Advertisement
Tags :
ਅਪੀਲਹੈਦਰਗੱਦੀਨਸ਼ੀਨਦਰਗਾਹਬਾਬਾਮੇਲੇਵੱਲੋਂ
Advertisement