For the best experience, open
https://m.punjabitribuneonline.com
on your mobile browser.
Advertisement

ਡੀਏਪੀ: 58 ਪ੍ਰਾਈਵੇਟ ਡੀਲਰਾਂ ਤੇ 43 ਸਹਿਕਾਰੀ ਸਭਾਵਾਂ ਦੀ ਚੈਕਿੰਗ

07:49 AM Nov 03, 2024 IST
ਡੀਏਪੀ  58 ਪ੍ਰਾਈਵੇਟ ਡੀਲਰਾਂ ਤੇ 43 ਸਹਿਕਾਰੀ ਸਭਾਵਾਂ ਦੀ ਚੈਕਿੰਗ
ਇੱਕ ਗੁਦਾਮ ਦੀ ਚੈਕਿੰਗ ਕਰਨ ਮੌਕੇ ਹਾਜ਼ਰ ਵਿਸ਼ੇਸ਼ ਟੀਮ ਦੇ ਮੈਂਬਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਹੁਕਮਾਂ ’ਤੇ ਬਣਾਈਆਂ ਗਈਆਂ 14 ਵਿਸ਼ੇਸ਼ ਟੀਮਾਂ ਨੇ ਲੁਧਿਆਣਾ ਵਿੱਚ ਪੈਂਦੇ ਸਾਰੇ 58 ਪ੍ਰਾਈਵੇਟ ਡੀਲਰਾਂ ਅਤੇ 43 ਸਹਿਕਾਰੀ ਸਭਾਵਾਂ ਦੀ ਪਹਿਲੀ ਚੈਕਿੰਗ ਮੁਕੰਮਲ ਕਰ ਲਈ ਹੈ। ਇਹ ਚੈਕਿੰਗ ਖਾਦਾਂ, ਖਾਸ ਕਰਕੇ ਡਾਇ-ਮੋਨੀਅਮ ਫਾਸਫੇਟ (ਡੀਏਪੀ) ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਅਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਵਾਲੇ ਡੀਲਰਾਂ ਦੁਆਰਾ ਮੁਨਾਫਾਖੋਰੀ ਦੇ ਅਮਲਾਂ ਨੂੰ ਰੋਕਣ ਲਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਾਰੀਆਂ ਪ੍ਰਾਈਵੇਟ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਨੂੰ ਆਪਣੀਆਂ ਦੁਕਾਨਾਂ, ਗੁਦਾਮਾਂ ਦੇ ਬਾਹਰ ਡੀਏਪੀ ਅਤੇ ਹੋਰ ਖਾਦਾਂ ਦਾ ਸਟਾਕ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਖ਼ਾਦ ਖਰੀਦਣ ਵਾਲੇ ਕਿਸਾਨਾਂ ਨੂੰ ਜਾਰੀ ਕੀਤੇ ਗਏ ਬਿੱਲਾਂ ਵਿੱਚ ਕਿਸਾਨ ਦਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਡੀਏਪੀ ਦੇ ਥੈਲਿਆਂ ਨਾਲ ਵਾਧੂ ਚਾਰਜਿੰਗ ਅਤੇ ਗੈਰ-ਜ਼ਰੂਰੀ ਵਸਤਾਂ ਦੇ ਬੰਡਲ ਨੂੰ ਸ਼ਾਮਲ ਨਾ ਕਰਨ, ਨਹੀਂ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਏਪੀ 1,350 ਰੁਪਏ ਪ੍ਰਤੀ 50 ਕਿਲੋਗ੍ਰਾਮ ਬੈਗ ਦੀ ਨਿਯਮਤ ਕੀਮਤ ’ਤੇ ਉਪਲੱਬਧ ਹੈ। ਡਿਪਟੀ ਕਮਿਸ਼ਨਰ ਜੋਰਵਾਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਇਮ ਕੀਤੀਆਂ ਗਈਆਂ ਇਹ ਟੀਮਾਂ ਡੀਲਰਾਂ ਦੀ ਅਚਨਚੇਤ ਨਿਰੀਖਣ ਕਰਦੀਆਂ ਰਹਿਣਗੀਆਂ। ਉਨ੍ਹਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

Advertisement

ਡੀਏਪੀ ਦੇ ਬਦਲ ਵਰਤਣ ਦੀ ਅਪੀਲ

ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੇ ਕਈ ਵਿਕਲਪ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸਿੰਗਲ ਸੁਪਰਫਾਸਫੇਟ ਵਿੱਚ 16% ਫਾਸਫੋਰਸ ਹੁੰਦਾ ਹੈ ਅਤੇ ਕਿਸਾਨ ਡੀ.ਏ.ਪੀ ਦੇ ਇੱਕ ਥੈਲੇ ਦੀ ਥਾਂ ਇਸ ਖਾਦ ਦੇ ਤਿੰਨ ਥੈਲੇ ਵਰਤ ਸਕਦੇ ਹਨ। ਇਸ ਤੋਂ ਇਲਾਵਾ ਇਹ ਖ਼ਾਦ ਵਾਧੂ ਸਲਫਰ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਐਨ.ਪੀ.ਕੇ 123216 ਵਿੱਚ 32% ਫਾਸਫੋਰਸ ਹੁੰਦਾ ਹੈ। ਐਨ.ਪੀ.ਕੇ 123216 ਦਾ ਡੇਢ ਬੈਗ ਡੀ.ਏ.ਪੀ ਦੇ ਇੱਕ ਬੈਗ ਦੇ ਬਰਾਬਰ ਹੁੰਦਾ ਹੈ। ਇਹ ਖ਼ਾਦ ਫ਼ਸਲ ਨੂੰ ਪੋਟਾਸ਼ ਦੇ ਵਾਧੂ ਫਾਇਦੇ ਪ੍ਰਦਾਨ ਕਰਦਾ ਹੈ, ਜੋ ਕਿ ਡੀ.ਏ.ਪੀ ਵਿੱਚ ਮੌਜੂਦ ਨਹੀਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਟ੍ਰਿਪਲ ਸੁਪਰਫਾਸਫੇਟ ਵਿੱਚ 46% ਫਾਸਫੋਰਸ ਹੁੰਦਾ ਹੈ ਅਤੇ ਇਸ ਨੂੰ ਡੀ.ਏ.ਪੀ ਦੇ ਬਰਾਬਰ ਮਾਤਰਾ ਵਿੱਚ ਵਰਤਿਆ ਜਾ ਸਕਦਾ ਹੈ, ਇਹ ਖ਼ਾਦ ਫ਼ਸਲ ਨੂੰ ਵਾਧੂ ਸਲਫਰ ਲਾਭ ਪ੍ਰਦਾਨ ਕਰਦਾ ਹੈ, ਜਦੋਂ ਕਿ ਐਨ.ਪੀ.ਕੇ 102626 ਵਿੱਚ ਕੁੱਲ ਫਾਸਫੋਰਸ ਦਾ 26% ਹੁੰਦਾ ਹੈ ਅਤੇ ਇਹ ਫਸਲਾਂ ਦੀਆਂ ਫਾਸਫੋਰਸ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰ ਸਕਦਾ ਹੈ।

Advertisement

Advertisement
Author Image

Advertisement