ਕੁੱਪ ਰੋਹੀੜਾ ਸੂਏ ਵਿੱਚ ਪਾੜ ਵਧਣ ਦਾ ਖ਼ਤਰਾ
ਪੱਤਰ ਪ੍ਰੇਰਕ
ਕੁੱਪ ਕਲਾਂ, 11 ਜੁਲਾਈ
ਪਿੰਡ ਕੁੱਪ ਖੁਰਦ, ਬੌੜਹਾਈ ਕਲਾਂ ਅਤੇ ਰੋਹੀੜਾ ਦੇ ਵਿਚਕਾਰੋਂ ਲੰਘਣ ਵਾਲੇ ਸੂਏ ਵਿਚ ਪਾਣੀ ਦਾ ਲੈਵਲ ਵਧਣ ਕਾਰਨ ਪੰਜਾਬ ’ਚ ਆਏ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਹੌਲ ਪੈਦਾ ਹੋ ਗਿਆ, ਵੱਧਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਅਤੇ ਨਰੇਗਾ ਮਜ਼ਦੂਰਾਂ ਦੀ ਸਹਾਇਤਾ ਨਾਲ ਕਮਜ਼ੋਰ ਸੂਏ ਦੇ ਕਨਿਾਰਿਆਂ ਤੇ ਮਿੱਟੀ ਪਵਾਈ ਅਤੇ ਖ਼ਤਰੇ ਨੂੰ ਟਾਲਿਆ । ਮੌਕੇ ਤੇ ਪਹੁੰਚੇ ਐਸਡੀਐਮ ਹਰਬੰਸ ਸਿੰਘ ਅਤੇ ਤਹਿਸੀਲਦਾਰ ਰਾਮ ਲਾਲ ਅਹਿਮਦਗੜ੍ਹ ਨੇ ਮੁਸਤੈਦੀ ਦਿਖਾਉਂਦਿਆ ਨਰੇਗਾ ਮਜ਼ਦੂਰਾਂ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਟਰੈਕਟਰ ਟਰਾਲੀਆਂ ਰਾਹੀਂ ਸੂਏ ਦੇ ਕਨਿਾਰਿਆਂ ’ਤੇ ਮਿੱਟੀ ਪਾਉਣ ਦਾ ਕੰਮ ਅਰੰਭਿਆ ਜਿਸ ਨਾਲ ਸੂਏ ਦੇ ਨਾਲ ਲੱਗਦੇ ਰਿਹਾਇਸ਼ੀ ਘਰਾਂ ਅਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਐਸਡੀਐਮ ਨੇ ਕਿਹਾ ਕਿ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਤੇ ਹੜ੍ਹ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਮਨਦੀਪ ਕੁਮਾਰ ਜਿਲੇਦਾਰ, ਡੀ.ਐਸ.ਪੀ ਦਵਿੰਦਰ ਸਿੰਘ, ਰਜੀਵ ਕੁਮਾਰ ਪੀ.ਏ, ਚਰਨਜੀਤ ਸਿੰਘ, ਅਰਵਿੰਦਰ ਸਿੰਘ ਨਹਿਰੀ ਪਟਵਾਰੀ, ਪਟਵਾਰੀ ਜਗਦੇਵ ਸਿੰਘ, ਸਰਪੰਚ ਮੁਹੰਮਦ ਇਕਬਾਲ ਰੋਹੀੜਾ ਤੇ ਨੇੜਲੇ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ।