For the best experience, open
https://m.punjabitribuneonline.com
on your mobile browser.
Advertisement

ਪਹਾੜੀ ਕਿੱਕਰਾਂ ਤੇ ਸਿਉਂਕ ਲੱਗੇ ਦਰੱਖ਼ਤਾਂ ਕਾਰਨ ਹਾਦਸਿਆਂ ਦਾ ਖ਼ਦਸ਼ਾ

09:20 AM Oct 03, 2023 IST
ਪਹਾੜੀ ਕਿੱਕਰਾਂ ਤੇ ਸਿਉਂਕ ਲੱਗੇ ਦਰੱਖ਼ਤਾਂ ਕਾਰਨ ਹਾਦਸਿਆਂ ਦਾ ਖ਼ਦਸ਼ਾ
ਪਿੰਡ ਬੁਰਜ ਹਨੂੰਮਾਨਗੜ੍ਹ ਕੋਲ ਸੜਕ ਕਨਿਾਰੇ ਖੜ੍ਹਾ ਸਿਉਂਕ ਨਾਲ ਖਾਧਾ ਦਰੱਖਤ।
Advertisement

ਪਰਮਜੀਤ ਸਿੰਘ
ਫ਼ਾਜ਼ਿਲਕਾ, 2 ਅਕਤੂਬਰ
ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ’ਤੇ ਜਿੱਥੇ ਪਹਾੜੀ ਕਿੱਕਰਾਂ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਲਿੰਕ ਸੜਕਾਂ ’ਤੇ ਵਣ ਵਿਭਾਗ ਦੇ ਸਿਉਂਕ ਲੱਗੇ ਦਰੱਖਤ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਈ ਸੜਕਾਂ ਤੋਂ ਗੁਜ਼ਰਦੇ ਰਾਹਗੀਰਾਂ ਲਈ ਇਹ ਕਿਸੇ ਸਮੇਂ ਵੀ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਮੇਨ ਸੜਕਾਂ ’ਤੇ ਵੀ ਪਹਾੜੀ ਕਿੱਕਰਾਂ ਹਨ, ਜਿਸ ਕਾਰਨ ਮੋਟਰਸਾਈਕਲ ਅਤੇ ਹੋਰ ਸਾਧਨ ਲੈ ਕੇ ਗੁਜ਼ਰਦੇ ਲੋਕਾਂ ਲਈ ਹਰ ਰੋਜ਼ ਮੁਸੀਬਤ ਬਣ ਦੀਆਂ ਹਨ। ਫ਼ਾਜ਼ਿਲਕਾ ਤੋਂ ਮਲੋਟ ਰੋਡ ’ਤੇ ਤਾਂ ਇਹ ਕਿੱਕਰਾਂ ਕਈ ਥਾਵਾਂ ’ਤੇ ਚਿੱਟੀ ਪੱਟੀ ਨੂੰ ਪਾਰ ਕਰ ਗਈਆਂ ਹਨ, ਜਿਸ ਕਾਰਨ ਅਕਸਰ ਹੀ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਪਿੰਡ ਬਰੁਜ ਹਨੂੰਮਾਨਗੜ੍ਹ ਤੋਂ ਅਰਨੀਵਾਲਾ ਨੂੰ ਜਾਂਦੀ ਲਿੰਕ ਸੜਕ ’ਤੇ ਇਹ ਦਰਖੱਤ ਡਿੱਗ ਸਕਦੇ ਹਨ।
ਪਿੰਡ ਬਰੁਜ ਹਨੂੰਮਾਨ ਗੜ੍ਹ ਦੇ ਹਰਵੀਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਸੜਕ ਤੋਂ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਜਿਸ ਕਾਰਨ ਇਹ ਦਰੱਖਤ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜੰਗਲਾਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਇਨ੍ਹਾਂ ਦਰੱਖ਼ਤਾਂ ਨੂੰ ਪੁੱਟ ਕੇ ਰਾਹਗੀਰਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਵੇ। ਉਨ੍ਹਾਂ ਕਿਹਾ ਕਿ ਰਾਹਗੀਰਾਂ ਨੂੰ ਰਾਤ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵਾਹਨਾਂ ਅੱਗੇ ਆਵਾਰਾ ਪਸ਼ੂਆਂ ਦੇ ਆਉਣ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਰੱਖਤਾਂ ਨੂੰ ਛਾਂਗਿਆ ਜਾਵੇ।

Advertisement

Advertisement
Advertisement
Author Image

Advertisement