For the best experience, open
https://m.punjabitribuneonline.com
on your mobile browser.
Advertisement

ਬੱਸ ਅੱਡੇ ਨੇੜੇ ਸੜਕ ’ਚ ਟੋਏ ਕਾਰਨ ਹਾਦਸੇ ਦਾ ਖ਼ਦਸ਼ਾ

10:44 AM Jul 14, 2024 IST
ਬੱਸ ਅੱਡੇ ਨੇੜੇ ਸੜਕ ’ਚ ਟੋਏ ਕਾਰਨ ਹਾਦਸੇ ਦਾ ਖ਼ਦਸ਼ਾ
ਟੋਏ ਬਾਰੇ ਦੱਸਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਜੁਲਾਈ
ਸਥਾਨਕ ਠੰਢੀ ਸੜਕ ਸਥਿਤ ਐੱਸਡੀਐੱਮ ਰਿਹਾਇਸ਼ ਤੋਂ ਕਰੀਬ 15-20 ਗਜ਼ ਦੂਰ ਆਦਮਪਾਲ ਚੌਰਾਹੇ ਤੋਂ ਬੱਸ ਅੱਡੇ ਨੂੰ ਜੋੜਨ ਵਾਲੀ ਸੜਕ ਹੇਠਾਂ ਲੰਘਦੇ ਨਿਕਾਸੀ ਨਾਲੇ ਵਿੱਚ ਪਿਆ ਡੂੰਘਾ ਟੋਆ ਕਿਸੇ ਰਾਹਗੀਰ ਦੀ ਜਾਨ ਲੈ ਸਕਦਾ ਹੈ। ਪ੍ਰਸ਼ਾਸਨ ਇਸ ਤੋਂ ਬੇਖ਼ਬਰ ਜਾਪਦਾ ਹੈ ਕਿਉਂਕਿ ਤਿੰਨ ਦਿਨਾਂ ਤੋਂ ਸੜਕ ਦਰਮਿਆਨ ਪਏ ਇਸ ਟੋਏ ਤੋਂ ਰਾਹਗੀਰਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਜਾਂ ਨਗਰ ਕੌਂਸਲ ਨੇ ਅਜੇ ਤੱਕ ਕੋਈ ਉਪਰਾਲਾ ਨਹੀਂ ਕੀਤਾ। ਇੱਥੋਂ ਤੱਕ ਕਿ ਟੋਏ ਤੋਂ ਬਚਾਅ ਲਈ ਟੋਏ ਨੇੜੇ ਕੋਈ ਚਿਤਾਵਨੀ ਤਖ਼ਤੀ ਵੀ ਨਹੀਂ ਲਾਈ ਗਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਹਥਨ ਨੇ ਦੱਸਿਆ ਜਦ ਉਹ ਯੂਨੀਅਨ ਦੇ ਕੁਝ ਆਗੂਆਂ ਸਮੇਤ ਜ਼ਿਲ੍ਹਾ ਪੁਲੀਸ ਮੁਖੀ ਨੂੰ ਕਿਸੇ ਮਾਮਲੇ ਦੇ ਸਬੰਧ ਵਿੱਚ ਮਿਲ ਕੇ ਇਸ ਚੌਰਾਹੇ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਇਸ ਡੂੰਘੇ ਟੋਏ ’ਤੇ ਪਈ ਤਾਂ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਨੇੜੇ ਪਈ ਇੱਕ ਦਰਖ਼ਤ ਦੀ ਵੱਡੀ ਟਾਹਣੀ ਇਸ ਟੋਏ ਵਿੱਚ ਗੱਡ ਦਿੱਤੀ ਤਾਂ ਜੋ ਇੱਥੋਂ ਦੀ ਆਉਣ-ਜਾਣ ਵਾਲੇ ਲੋਕਾਂ ਨੂੰ ਇਸ ਟੋਏ ਦਾ ਅਗਾਊਂ ਪਤਾ ਲੱਗ ਸਕੇ ਤੇ ਉਹ ਟੋਏ ਤੋਂ ਆਪਣਾ ਬਚਾਅ ਕਰ ਸਕਣ। ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਬਦੁੱਲਾ ਨੇ ਕਿਹਾ ਕਿ ਕਿਸੇ ਨੇ ਵੀ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਲਿਆਂਦਾ। ਉਹ ਅੱਜ ਹੀ ਟੋਏ ਨੂੰ ਬੰਦ ਕਰਵਾਉਣਗੇ।

Advertisement
Advertisement
Author Image

sukhwinder singh

View all posts

Advertisement
×