ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੰਗਲ: ਕ੍ਰਿਸ਼ਨ ਭਲਵਾਨ ਸੋਨੀਪਤ ਨੇ ਪਵਨ ਬਰਾੜਾ ਨੂੰ ਹਰਾਇਆ

09:08 AM Mar 10, 2024 IST
ਪਿੰਡ ਰਾਮ ਸਰਨ ਮਾਜਰਾ ਵਿੱਚ ਭਲਵਾਨਾਂ ਨਾਲ ਹੱਥ ਮਿਲਾ ਕੇ ਦੰਗਲ ਦੀ ਸ਼ੁਰੂੁਆਤ ਕਰਾਉਂਦੇ ਹੋਏ ਸੰਦੀਪ ਗਰਗ ਤੇ ਹੋਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਮਾਰਚ
ਮਹਾ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਪਿੰਡ ਰਾਮ ਸਰਨ ਮਾਜਰਾ ਵੱਲੋਂ ਦੋ ਰੋਜ਼ਾ ਦੰਗਲ ਸ਼ੁਰੂ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਮਾਜ ਸੇਵੀ ਸੰਦੀਪ ਗਰਗ ਤੇ ਰਾਜੀਵ ਗੁੜੀ ਕੀਤਾ। ਇਸ ਮੌਕੇ ਉਨ੍ਹਾਂ ਭਲਵਾਨਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਵੀ ਦਿੱਤੀ। ਦੰਗਲ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਦੀਪ ਗਰਗ ਨੇ ਕਿਹਾ ਕਿ ਖੇਡਾਂ ਸਾਡੇ ਪੁਰਾਤਨ ਸਭਿਆਚਾਰ ਦਾ ਪ੍ਰਤੀਕ ਹਨ, ਜਿਨ੍ਹਾਂ ਨੂੰ ਅੱਜ ਹੋਰ ਅੱਗੇ ਲਿਜਾਣ ਦੀ ਲੋੜ ਹੈ। ਗਰਗ ਨੇ ਕਿਹਾ ਕਿ ਖੇਡਾਂ ਮਨੁੱਖ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ ਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕੁਸ਼ਤੀ ਸਿਰਫ ਮਰਦਾਂ ਦੀ ਨਹੀਂ, ਸਗੋਂ ਧੀਆਂ ਦੀ ਵੀ ਪਸੰਦੀਦਾ ਖੇਡ ਬਣ ਗਈ ਹੈ। ਗਰਗ ਨੇ ਕਿਹਾ ਕਿ ਅੱਜ ਸੂਬੇ ਦੀਆਂ ਧੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਮੁੱਖ ਮਹਿਮਾਨ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਕਰਵਾਏ ਜਾਣ ਵਾਲੇ ਕੁਸ਼ਤੀ ਮੁਕਾਬਲਿਆਂ ਵਿੱਚ ਭਲਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲਦਾ ਹੈ ਤੇ ਸਥਾਨਕ ਲੋਕਾ ਦਾ ਮਨੋਰੰਜਨ ਵੀ ਹੁੰਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੁਰਾਤਨ ਵਿਰਾਸਤੀ ਖੇਡ ਕੁਸ਼ਤੀ ਵਿੱਚ ਵੱਧ ਤੋਂ ਵੱਧ ਦਿਲਚਸਪੀ ਲੈਣ। ਇਸ ਮੌਕੇ ਕਰਵਾਏ ਗਏ ਮੁਕਾਬਲੇ ਦੌਰਾਨ ਕ੍ਰਿਸ਼ਨ ਭਲਵਾਨ ਸੋਨੀਪਤ ਨੇ ਪਵਨ ਬਰਾੜਾ ਨੂੰ ਹਰਾ ਕੇ ਖਿਤਾਬੀ ਕੁਸ਼ਤੀ ਜਿੱਤੀ। ਇਸੇ ਤਰ੍ਹਾਂ ਖੁਸ਼ਪ੍ਰੀਤ ਸੈਣੀ ਰਾਮ ਸਰਨ ਮਾਜਰਾ ਨੇ ਅਨੀਸ਼ ਭਲਵਾਨ ਨੂੰ ਹਰਾਇਆ। ਦੰਗਲ ਵਿਚ ਪਹਿਲਵਾਨਾਂ ਨੂੰ ਪਿੰਡ ਦੀ ਪੰਚਾਇਤ ਵਲੋਂ ਨਕਦ ਇਨਾਮ, ਮੈਡਲ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਬਲੀ ਬਾਬੈਨ, ਬਹਾਦਰ ਲਾਲੜੂ, ਰਿੰਕੂ ਸ਼ਾਹਬਾਦ, ਅਸ਼ੋਕ ਦਿੱਲੀ, ਰਾਜਬੀਰ, ਕਰਨ ਗੁਡਾ, ਕਾਲੂ ਕਾਲਕਾ, ਸੁਰੇਸ਼ ਚੰਡੀਗੜ, ਅਨਿਲ ਪੰਚਕੂਲਾ, ਗਗਨ ਖਰੀਂਡਵਾ ਤੇ ਹੋਰ ਭਲਵਾਨਾਂ ਨੇ ਵੀ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਸਰਪੰਚ ਐਸੋਸ਼ੀਏਸ਼ਨ ਬਾਬੈਨ ਬਲਾਕ ਦੇ ਪ੍ਰਧਾਨ ਦੁਨੀ ਚੰਦ, ਸਰਪੰਚ ਨੁਮਾਇੰਦੇ ਓਮ ਪ੍ਰਕਾਸ਼, ਫੂਲ ਚੰਦ, ਬਲੈਤੀ ਰਾਮ। ਬਲਕਾਰ ਸਿੰਘ ਕਰਮਵੀਰ ਲੋਹਟ ਤੇ ਗੁਲਸ਼ਨ ਸੈਣੀ ਮੌਜੂਦ ਸਨ।

Advertisement

Advertisement