For the best experience, open
https://m.punjabitribuneonline.com
on your mobile browser.
Advertisement

ਨੱਚਣ ਤੋਂ ਮਨ੍ਹਾਂ ਕਰਨ ’ਤੇ ਡਾਂਸਰ ਕੁੜੀ ’ਤੇ ਹਮਲਾ

07:12 AM Apr 02, 2024 IST
ਨੱਚਣ ਤੋਂ ਮਨ੍ਹਾਂ ਕਰਨ ’ਤੇ ਡਾਂਸਰ ਕੁੜੀ ’ਤੇ ਹਮਲਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਸਮਰਾਲਾ ’ਚ ਵਿਆਹ ਸਮਾਗਮ ਦੌਰਾਨ ਪਰਫਾਰਮ ਕਰਨ ਵਾਲੀ ਆਰਕੈਸਟਰਾ ਗਰੁੱਪ ਦੀ ਮੈਂਬਰ ਸਿਮਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਕੁੜੀ ਨੇ ਮੀਡੀਆ ਨਾਲ ਗੱਲਬਾਤ ਕਰ ਕੇ ਆਪਣਾ ਪੱਖ ਰੱਖਿਆ ਹੈ। ਉਸ ਨੇ ਦੱਸਿਆ ਕਿ ਕਿਵੇਂ ਵਿਆਹ ਦੌਰਾਨ ਇੱਕ ਲੜਕੇ ਨੇ ਉਸ ਨਾਲ ਨੱਚਣ ਤੋਂ ਮਨ੍ਹਾਂ ਕੀਤਾ ਤਾਂ ਉਸ ’ਤੇ ਸ਼ਰਾਬ ਦੇ ਗਿਲਾਸ ਨਾਲ ਹਮਲਾ ਕਰ ਦਿੱਤਾ। ਵੀਡੀਓ ’ਚ ਗਾਲਾਂ ਕੱਢਣ ਬਾਰੇ ਬੋਲਦਿਆਂ ਉਸ ਨੇ ਦੱਸਿਆ ਕਿ ਉਸ ’ਤੇ ਪਹਿਲਾਂ ਹਮਲਾ ਕੀਤਾ ਗਿਆ। ਉਸ ਦੇ ਆਰਗਨਾਈਜ਼ਰ ਨੇ ਵੀ ਸਾਥ ਨਹੀਂ ਦਿੱਤਾ, ਉਸ ਨੇ ਗੁੱਸੇ ਤੇ ਮਜਬੂਰੀ ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ। ਉਸ ਨੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਨਾਲ ਭਰਿਆ ਗਿਲਾਸ ਉਸ ਵੱਲ ਸੁੱਟਿਆ ਪਰ ਕਿਸੇ ਤਰ੍ਹਾਂ ਉਸ ਦਾ ਬਚਾਅ ਹੋ ਗਿਆ। ਇਸ ਦੌਰਾਨ ਉਸ ਨੂੰ ਆਸਕੈਸਟਰਾ ਗਰੁੱਪ ਦਾ ਮੈਂਬਰ ਖਿੱਚ ਕੇ ਲੈ ਗਿਆ। ਉਸ ਸਮਰਾਲਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਮਰਨ ਦੇ ਨਾਲ ਬੁਰਾ ਵਿਹਾਰ ਕਰਨ ਵਾਲਾ ਨੌਜਵਾਨ ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਦਾ ਰੀਡਰ ਹੈ।

Advertisement

ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ: ਡੀਐੱਸਪੀ

ਡੀਐੱਸਪੀ ਤਰਲੋਚਨ ਸਿੰਘ ਅਤੇ ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਰੂਪ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਗਰੂਪ ਸਿੰਘ ਪੁਲੀਸ ਮੁਲਾਜ਼ਮ ਹੈ।

ਔਖੇ ਵੇਲੇ ‘ਸਾਥੀਆਂ’ ਨੇ ਵੀ ਛੱਡਿਆ ਸਾਥ

ਪੀੜਤ ਸਿਮਰਨ ਨੇ ਦੱਸਿਆ ਕਿ ਉਸ ਦੇ ਗਰੁੱਪ ਵਾਲੇ ਉਸ ਨਾਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਣ ਤੱਕ ਵੀ ਨਹੀਂ ਗਏ। ਉਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਉਸ ਦੇ ਨਾਲ ਦੀਆਂ ਕੁੜੀਆਂ ਵੀ ਉਸ ਦਾ ਸਾਥ ਛੱਡ ਗਈਆਂ।

Advertisement
Author Image

Advertisement
Advertisement
×