For the best experience, open
https://m.punjabitribuneonline.com
on your mobile browser.
Advertisement

ਡਾਂਸਰ ਵਿਵਾਦ: ਲੜਕੀ ਦੇ ਹੱਕ ’ਚ ਨਿੱਤਰੇ ਕਈ ਡੀਜੇ ਮਾਲਕ

10:59 AM Apr 06, 2024 IST
ਡਾਂਸਰ ਵਿਵਾਦ  ਲੜਕੀ ਦੇ ਹੱਕ ’ਚ ਨਿੱਤਰੇ ਕਈ ਡੀਜੇ ਮਾਲਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਪਰੈਲ
ਸਮਰਾਲਾ ਦੇ ਇੱਕ ਰਿਜ਼ੋਰਟ ’ਚ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰਨ ਦੇ ਗਿਲਾਸ ਮਾਰਨ ਦੇ ਮਾਮਲੇ ’ਚ ਕਈ ਡੀਜੇ ਮਾਲਕ ਡਾਂਸਰ ਸਿਮਰਨ ਦੇ ਹੱਕ ’ਚ ਨਿੱਤਰੇ ਹਨ। ਹਾਲਾਂਕਿ ਇਸ ਮਾਮਲੇ ’ਚ ਪੁਲੀਸ ਨੇ ਜਗਰੂਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 2 ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਧਰ, ਡਾਂਸਰ ਸਿਮਰਨ ਨੇ ਕਿਹਾ ਕਿ ਪੁਲੀਸ ਨੇ ਗਲਤ ਨੌਜਵਾਨ ਨੂੰ ਜਗਰੂਪ ਸਮਝ ਕੇ ਕਾਬੂ ਕੀਤਾ ਹੈ। ਜਦੋਂ ਕਿ ਅਸਲ ਗਿਲਾਸ ਮਾਰਨ ਵਾਲਾ ਲੜਕਾ ਕੋਈ ਹੋਰ ਹੈ।
ਸਿਮਰਨ ਨੇ ਕਿਹਾ ਕਿ ਜੇਕਰ ਉਹ ਲੜਕਾ ਖੁਦ ਸਾਹਮਣੇ ਆਉਂਦਾ ਹੈ ਤਾਂ ਉਹ ਮੁਆਫ਼ ਕਰ ਦਵੇਗੀ। ਇੱਥੇ ਪੱਤਰਾਕਰ ਮਿਲਣੀ ਦੌਰਾਨ ਡਾਂਸਰ ਸਿਮਰਨ ਕਾਫ਼ੀ ਭਾਵੁਕ ਹੋ ਗਈ। ਇਸ ਦੌਰਾਨ ਡੀਜੇ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਉਸ ਨਾਲ ਹਨ। ਉਸਨੂੰ ਕੰਮ ਦੇਣ ਵਾਲਾ ਗਰੁੱਪ ਖੜ੍ਹੇ ਚਾਹੇ ਨਾ ਖੜ੍ਹੇ, ਉਹ ਲੋਕ ਉਸ ਦਾ ਪੂਰਾ ਸਾਥ ਦੇਣਗੇ। ਡਾਂਸਰ ਸਿਮਰਨ ਨੇ ਕਿਹਾ ਕਿ ਜੋ ਲੋਕ ਉਸਨੂੰ ਕਹਿੰਦੇ ਸਨ ਕਿ ਉਸਨੂੰ ਕੰਮ ਨਹੀਂ ਮਿਲੇਗਾ, ਅੱਜ ਉਨ੍ਹਾਂ ਨੂੰ ਉਹ ਕਹਿਣਾ ਚਾਹੁੰਦੀ ਹੈ ਕਿ ਅੱਜ ਵੀ ਪੰਜਾਬ ਦੀਆਂ ਧੀਆਂ ਦੇ ਨਾਲ ਲੋਕ ਖੜ੍ਹੇ ਹਨ। ਸਿਮਰਨ ਨੇ ਕਿਹਾ ਕਿ ਪੁਲੀਸ ਨੇ ਕੁਝ ਗਲਤ ਲੋਕਾਂ ਨੂੰ ਕਾਬੂ ਕੀਤਾ ਹੈ। ਸਿਮਰਨ ਨੇ ਕਿਹਾ ਕਿ ਜਿਸਨੇ ਉਸ ’ਤੇ ਗਿਲਾਸ ਸੁੱਟਿਆ ਸੀ, ਜੇਕਰ ਉਹ ਜਨਤਕ ਤੌਰ ’ਤੇ ਮਆਫੀ ਮੰਗ ਲਵੇਗਾ ਤਾਂ ਉਹ ਉਸ ਨੂੰ ਮੁਆਫ਼ ਕਰ ਦੇਵੇਗੀ। ਜੇਕਰ ਉਕਤ ਮੁਲਜ਼ਮ ਮੁਆਫ਼ੀ ਨਹੀਂ ਮੰਗਦਾ ਤਾਂ ਉਹ ਇਨਸਾਫ਼ ਲਈ ਹਰ ਸੰਘਰਸ਼ ਕਰਨ ਲਈ ਤਿਆਰ ਹੈ। ਗਰੁੱਪ ਦੇ ਪ੍ਰਧਾਨ ਗੁਰਵਿੰਦਰ ਸਿੰਘ ਬੰਟੀ ਨੇ ਕਿਹਾ ਕਿ ਸਿਮਰਨ ਨਾਲ ਸਮੂਹ ਡੀਜੇ ਐਸੋਸੀਏਸ਼ਨ ਪੰਜਾਬ ਤੇ ਭੰਗੜਾ ਸੰਸਕ੍ਰਿਤੀ ਐਸੋਸੀਏਸ਼ਨ ਹੈ। ਡਾਂਸਰ ਲੜਕੀਆਂ ਨੂੰ ਜੋ ਇਸ਼ਾਰੇਬਾਜ਼ੀ ਕੀਤੀ ਜਾਂਦੀ ਹੈ, ਉਹ ਗਲਤ ਹੈ।

Advertisement

Advertisement
Author Image

sukhwinder singh

View all posts

Advertisement
Advertisement
×