ਖ਼ਪਤਕਾਰ ਨੂੰ ਪ੍ਰੇਸ਼ਾਨ ਕਰਨ ਵਾਲੀ ਕੰਪਨੀ ਨੂੰ ਹਰਜਾਨਾ
07:05 AM Jun 07, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 6 ਜੂਨ
ਫਰੀਦਕੋਟ ਦੇ ਖ਼ਪਤਕਾਰ ਕਮਿਸ਼ਨ ਨੇ ਆਪਣੇ ਇੱਕ ਹੁਕਮ ਵਿੱਚ ਇੱਥੋਂ ਦੀ ਇੱਕ ਔਰਤ ਨੂੰ ਕਥਿਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਮਾੜੀ ਮਸ਼ੀਨ ਦੇਣ ਬਦਲੇ 5000 ਰੁਪਏ ਹਰਜਾਨਾ ਭਰਨ ਦਾ ਹੁਕਮ ਦਿੱਤਾ ਹੈ ਅਤੇ ਨਾਲ ਹੀ ਆਦੇਸ਼ ਦਿੱਤੇ ਹਨ ਕਿ ਨੁਕਸਦਾਰ ਮਸ਼ੀਨ ਦੇਣ ਬਦਲੇ ਹਾਸਲ ਕੀਤੀ 50 ਹਜ਼ਾਰ ਰੁਪਏ ਰਾਸ਼ੀ ਵੀ 45 ਦਿਨਾਂ ਵਿੱਚ ਵਾਪਸ ਕੀਤੀ ਜਾਵੇ। ਸੂਚਨਾ ਅਨੁਸਾਰ ਬਲਵੀਰ ਕੌਰ ਵਾਸੀ ਫਰੀਦਕੋਟ ਨੇ ਆਰਬੀਡੀ ਮਸ਼ੀਨ ਟੂਲ ਜੈਪੁਰ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ, ਮੈਂਬਰ ਪਰਮਪਾਲ ਕੌਰ ਅਤੇ ਵਿਸ਼ਵਕਾਂਤ ਗਰਗ ਨੇ ਆਪਣੇ ਫੈਸਲੇ ਵਿੱਚ ਜੈਪੁਰ ਦੀ ਕੰਪਨੀ ਨੂੰ ਆਦੇਸ਼ ਦਿੱਤੇ ਹਨ ਕਿ 45 ਦਿਨਾਂ ਵਿੱਚ ਬਲਵੀਰ ਕੌਰ ਤੋਂ ਹਾਸਿਲ ਕੀਤੇ 53000 ਵਾਪਸ ਕੀਤੇ ਜਾਣ ਅਤੇ ਨਾਲ ਹੀ ਪ੍ਰੇਸ਼ਾਨ ਕਰਨ ਬਦਲੇ 5 ਹਜ਼ਾਰ ਰੁਪਏ ਹਰਜਾਨਾ ਅਦਾ ਕੀਤਾ ਜਾਵੇ।
Advertisement
Advertisement
Advertisement