For the best experience, open
https://m.punjabitribuneonline.com
on your mobile browser.
Advertisement

ਹਨੇਰੀ ਕਾਰਨ ਦਰੱਖਤਾਂ ਅਤੇ ਖੰਭਿਆਂ ਦਾ ਨੁਕਸਾਨ

07:28 AM May 31, 2024 IST
ਹਨੇਰੀ ਕਾਰਨ ਦਰੱਖਤਾਂ ਅਤੇ ਖੰਭਿਆਂ ਦਾ ਨੁਕਸਾਨ
Advertisement

ਪੱਤਰ ਪ੍ਰੇਰਕ
ਜਲੰਧਰ, 30 ਮਈ
ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਬੀਤੀ ਦੇਰ ਰਾਤ ਹਨੇਰੀ ਚੱਲਣ ਕਾਰਨ ਦਰੱਖਤ ਅਤੇ ਖੰਭੇ ਡਿੱਗ ਗਏ ਜਿਸ ਕਾਰਨ ਬਿਜਲੀ ਸਪਲਾਈ ਦੇ ਨਾਲ-ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਜਲੰਧਰ-ਹੁਸ਼ਿਆਰਪੁਰ ਰੋਡ, ਨਕੋਦਰ ਰੋਡ, ਜਮਸ਼ੇਰ, ਜਡਿਆਲਾ ਅਤੇ ਹੋਰ ਕਈ ਥਾਵਾਂ ’ਤੇ ਖੰਭੇ ਡਿੱਗਣ ਕਾਰਨ ਬਿਜਲੀ ਬੰਦ ਰਹੀ। ਆਦਮਪੁਰ ਵਿਚ ਕਈ ਥਾਵਾਂ ’ਤੇ 12 ਘੰਟੇ ਤੋਂ ਵੱਧ ਬਿਜਲੀ ਦੀ ਸਪਲਾਈ ਬੰਦ ਰਹੀ। ਅਤਿ ਦੀ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਬਿਜਲੀ ਬੰਦ ਰਹਿਣ ਕਾਰਨ ਪਾਣੀ ਵੀ ਨਹੀਂ ਆਇਆ। ਇਸੇ ਦੌਰਾਨ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ ਹੋਣ ਕਰ ਕੇ ਵੀ ਬਿਜਲੀ ਦੀ ਸਪਲਾਈ ਚਾਲੂ ਕਰਨ ਵਿਚ ਪ੍ਰੇਸ਼ਾਨੀ ਆਈ ਹੈ। ਇਸੇ ਦੌਰਾਨ ਹਨੇਰੀ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ ਤੇ ਆਵਾਜਾਈ ਵਿਚ ਵਿਘਨ ਪਿਆ।

Advertisement

Advertisement
Author Image

joginder kumar

View all posts

Advertisement
Advertisement
×