For the best experience, open
https://m.punjabitribuneonline.com
on your mobile browser.
Advertisement

ਚੱਕੀ ਦਰਿਆ ’ਤੇ ਕਰੋੜਾਂ ਦੀ ਲਾਗਤ ਵਾਲਾ ਡੈਮ ਮੁਕੰਮਲ

07:05 AM Jun 29, 2024 IST
ਚੱਕੀ ਦਰਿਆ ’ਤੇ ਕਰੋੜਾਂ ਦੀ ਲਾਗਤ ਵਾਲਾ ਡੈਮ ਮੁਕੰਮਲ
ਚੱਕੀ ਦਰਿਆ ’ਤੇ ਉਸਾਰਿਆ ਹੋਇਆ ਚੈੱਕ ਡੈਮ।
Advertisement

ਐੱਨਪੀ ਧਵਨ
ਪਠਾਨਕੋਟ, 28 ਜੂਨ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੇ ਚੱਕੀ ਦਰਿਆ ’ਤੇ ਬਣੇ ਸੜਕ ਮਾਰਗੀ ਅਤੇ ਰੇਲਵੇ ਦੇ ਪੁਲਾਂ ਨੂੰ ਰੁੜ੍ਹਨ ਤੋਂ ਬਚਾਉਣ ਲਈ 100 ਕਰੋੜ ਰੁਪਏ ਦੀ ਲਾਗਤ ਵਾਲਾ ਚੈੱਕ ਡੈਮ ਮੁਕੰਮਲ ਹੋ ਗਿਆ ਹੈ। ਇਹ ਡੈਮ ਤਿਆਰ ਕਰਕੇ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੌਂਪ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਸ ਡੈਮ ਨੂੰ ਆਈਆਈਟੀ ਰੁੜਕੀ ਦੇ ਇੰਜਨੀਅਰਾਂ ਵੱਲੋਂ ਇੱਕ ਸਾਲ ਵਿੱਚ ਬਣਾਇਆ ਗਿਆ ਹੈ। ਹੁਣ ਡੈਮ ਬਣਨ ਕਰਕੇ ਹੜ੍ਹ ਦੇ ਪਾਣੀ ਨਾਲ ਦਰਿਆ ਵਿੱਚ ਮਿੱਟੀ ਨਹੀਂ ਖੁਰੇਗੀ। ਜ਼ਿਕਰਯੋਗ ਹੈ ਕਿ ਸਾਲ 2022 ਵਿੱਚ 20 ਅਗਸਤ ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਰੇਲਵੇ ਪੁਲ ਰੁੜ੍ਹ ਗਿਆ ਸੀ ਜਦ ਕਿ ਇਸ ਦੇ ਨਾਲ ਹੀ ਸਮਾਨੰਤਰ ਬਣਿਆ ਹੋਇਆ ਸੜਕ ਮਾਰਗੀ ਪੁਲ ਵੀ 2 ਪਿੱਲਰ ਖਿਸਕ ਜਾਣ ਨਾਲ ਖਤਰੇ ਵਿੱਚ ਪੈ ਗਿਆ ਸੀ। ਪੁਲ ਦੇ ਅਸੁਰੱਖਿਅਤ ਹੋਣ ਨਾਲ ਇਸ ਨੂੰ ਕਈ ਮਹੀਨਿਆਂ ਤੱਕ ਵਾਹਨਾਂ ਲਈ ਬੰਦ ਕਰਨਾ ਪਿਆ ਸੀ। ਕਰੀਬ 2 ਮਹੀਨੇ ਪਹਿਲਾਂ ਹੀ ਪੁਲ ਦੇ ਖਿਸਕ ਗਏ ਪਿੱਲਰਾਂ ਦੀ ਮੁਰੰਮਤ ਕਰਨ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੁਰੱਖਿਅਤ ਕਰਾਰ ਦਿੱਤਾ ਤੇ ਫਿਰ ਉਸ ਨੂੰ ਭਾਰੀ ਵਾਹਨਾਂ ਦੇ ਲੰਘਣ ਲਈ ਚਾਲੂ ਕੀਤਾ ਗਿਆ। ਜਦ ਕਿ ਰੇਲਵੇ ਪੁਲ ਅਜੇ ਉਸਾਰੀ ਅਧੀਨ ਹੈ। ਇਸ ਤੋਂ ਇਲਾਵਾ ਪਠਾਨਕੋਟ-ਮੰਡੀ ਨੈਸ਼ਨਲ ਹਾਈਵੇਅ ਨੂੰ 4 ਮਾਰਗੀ ਕੀਤੇ ਜਾਣ ਦਾ ਕੰਮ ਜਾਰੀ ਹੈ ਜਿਸ ਦੇ ਲਈ ਇੱਕ ਹੋਰ ਸੜਕ ਮਾਰਗੀ ਪੁਲ ਵੀ ਇਸੇ ਚੱਕੀ ਦਰਿਆ ’ਤੇ ਉਸਾਰੀ ਅਧੀਨ ਹੈ। ਇਸ ਤਰ੍ਹਾਂ ਨਵਾਂ ਬਣਾਇਆ ਗਿਆ ਚੈੱਕ ਡੈਮ ਦੋਨੋਂ ਸੜਕ ਮਾਰਗੀ ਪੁਲਾਂ ਅਤੇ ਤੀਸਰੇ ਰੇਲਵੇ ਦੇ ਪੁਲ ਨੂੰ ਰੁੜ੍ਹਨ ਤੋਂ ਬਚਾਅ ਦਾ ਕੰਮ ਕਰੇਗਾ।
ਚੈੱਕ ਡੈਮ ਦਾ ਨਿਰਮਾਣ ਕਰਨ ਵਾਲੀ ਆਈਆਰਬੀ ਕੰਪਨੀ ਦੇ ਜਨਰਲ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਚੱਕੀ ਦਰਿਆ ਦਾ ਤੇਜ਼ ਵਹਾਅ ਵਾਲਾ ਪਾਣੀ ਤੇਜ਼ੀ ਨਾਲ ਮਿੱਟੀ ਨੂੰ ਖੋਰਾ ਲਾਉਂਦਾ ਸੀ ਪਰ ਹੁਣ ਚੈੱਕ ਡੈਮ ਦੇ ਬਣਨ ਨਾਲ ਚੱਕੀ ਦਰਿਆ ਦਾ ਪਾਣੀ ਫੈਲ ਕੇ ਸਾਰੇ ਪਿੱਲਰਾਂ ਹੇਠਾਂ ਤੋਂ ਜਾਵੇਗਾ ਅਤੇ ਪਾਣੀ ਦੀ ਰਫਤਾਰ ਘੱਟ ਜਾਣ ਨਾਲ ਕਟਾਵ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਹ ਚੈੱਕ ਡੈਮ 335 ਮੀਟਰ ਲੰਬਾ ਹੈ ਅਤੇ ਇਸ ਵਿੱਚ 1600 ਟਨ ਸਰੀਆ, 50 ਹਜ਼ਾਰ ਕਿਊਬਿਕ ਮੀਟਰ ਕੰਕਰੀਟ ਲੱਗਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×