For the best experience, open
https://m.punjabitribuneonline.com
on your mobile browser.
Advertisement

ਦਲਜੀਤ ਸਿੰਘ ਚੀਮਾ ਦੇ ਸਹੁਰੇ ਦੀਆਂ ਅਸਥੀਆਂ ਜਲ-ਪ੍ਰਵਾਹ

06:21 AM Mar 01, 2024 IST
ਦਲਜੀਤ ਸਿੰਘ ਚੀਮਾ ਦੇ ਸਹੁਰੇ ਦੀਆਂ ਅਸਥੀਆਂ ਜਲ ਪ੍ਰਵਾਹ
ਅਮਰ ਸਿੰਘ ਦੀਆਂ ਅਸਤੀਆਂ ਜਲ ਪ੍ਰਵਾਹ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਹੋਰ। -ਫੋਟੋ: ਚਾਨਾ
Advertisement

ਸ੍ਰੀ ਕੀਰਤਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਸਹੁਰਾ ਅਮਰ ਸਿੰਘ ਦੀਆਂ ਅਸਥੀਆਂ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ’ਤੇ ਬਣੇ ਅਸਤ ਘਾਟ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵਿਸ਼ੇਸ਼ ਤੌਰ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਪਹੁੰਚੇ। ਇਸ ਮੌਕੇ ਸ਼ਿਵੰਦਰ ਕੌਰ (ਪਤਨੀ), ਡਾਕਟਰ ਅੰਮ੍ਰਿਤਪਾਲ ਸਿੰਘ (ਪੁੱਤਰ), ਅਨਿਤਾ (ਨੂੰਹ), ਡਾ. ਦਲਜੀਤ ਸਿੰਘ ਚੀਮਾ (ਜਵਾਈ ), ਡਾ. ਹਰਵਿੰਦਰ ਕੌਰ (ਪੁੱਤਰੀ), ਪ੍ਰਿਤਪਾਲ ਕੌਰ (ਪੁੱਤਰੀ), ਦਲਨੀਤ ਕੌਰ (ਪੁੱਤਰੀ), ਗੁਰਮਿੰਦਰ ਸਿੰਘ ਸੱਚਦੇਵਾ ( ਜਵਾਈ), ਡਾ. ਨਵਨੀਤ ਕੌਰ (ਪੁੱਤਰੀ), ਡਾ. ਹਰਪ੍ਰੀਤ ਸਿੰਘ ਬਿਰਦੀ (ਜਵਾਈ), ਆਰ ਪੀ ਸਿੰਘ ਚੀਮਾ (ਦੋਹਤਰਾ), ਡਾ. ਕਰਨਪ੍ਰੀਤ ਸਿੰਘ ਬੋਪਾਰਾਏ, ਭਾਈ ਅਮਰਜੀਤ ਸਿੰਘ ਚਾਵਲਾ ,ਡਾ. ਦਲਜੀਤ ਸਿੰਘ ਭਿੰਡਰ (ਦੋਵੇਂ ਐਸਜੀਪੀਸੀ ਮੈਂਬਰ) ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×