For the best experience, open
https://m.punjabitribuneonline.com
on your mobile browser.
Advertisement

ਮਾਨੂੰਪੁਰ ਵਿੱਚ ਦਲਿਤ ਔਰਤਾਂ ਦੀ ਕੁੱਟਮਾਰ

10:06 AM Mar 15, 2024 IST
ਮਾਨੂੰਪੁਰ ਵਿੱਚ ਦਲਿਤ ਔਰਤਾਂ ਦੀ ਕੁੱਟਮਾਰ
ਪਿੰਡ ਮਾਨੂੰਪੁਰ ਵਿੱਚ ਧਰਨਾ ਦਿੰਦੇ ਹੋਏ ਪਿੰਡ ਵਾਸੀ।
Advertisement

ਡੀਪੀਐੱਸ ਬੱਤਰਾ
ਸਮਰਾਲਾ, 14 ਮਾਰਚ
ਪਿੰਡ ਮਾਨੂੰਪੁਰ ’ਚ ਅੱਜ ਸਵੇਰੇ ਪਿੰਡ ਦੀਆਂ ਚਾਰ ਦਲਿਤ ਔਰਤਾਂ ਦੀ ਕੁੱਟਮਾਰ ਕੀਤੀ ਗਈ। ਘਟਨਾ ਤੋਂ ਭੜਕੇ ਪਿੰਡ ਵਾਸੀਆਂ ਨੇ ਗੁਰਦੁਆਰੇ ਅੱਗੇ ਧਰਨਾ ਲਾ ਦਿੱਤਾ। ਧਰਨੇ ਵਿਚ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿਚੋਂ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਗਈਆਂ ਸਨ। ਇਸ ਦੌਰਾਨ ਲਾਗਲੇ ਪਿੰਡ ਦਾ ਵਿਅਕਤੀ ਆਇਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਉਨ੍ਹਾਂ ਨੂੰ ਜਾਤੀਸੂਚਕ ਸ਼ਬਦ ਕਹੇ ਤੇ ਚਾਰੇ ਔਰਤਾਂ ਦੀ ਕੁੱਟਮਾਰ ਕੀਤੀ। ਮਗਰੋਂ ਪਿੰਡ ਵਾਸੀਆਂ ਨੇ ਧਰਨਾ ਲਗਾ ਦਿੱਤਾ। ਸਾਬਕਾ ਕੈਪਟਨ ਹਰਜਿੰਦਰ ਸਿੰਘ ਅਤੇ ਦਲਿਤ ਸਮਾਜ ਦੇ ਆਗੂ ਅਵਤਾਰ ਸਿੰਘ ਮਾਨੂੰਪੁਰ ਨੇ ਪਿੰਡ ਵਿਚ ਵਾਪਰੀ ਇਸ ਘਟਨਾ ਨੂੰ ਸ਼ਰਮਸਾਰ ਦੱਸਦੇ ਹੋਏ ਇਸ ਦੀ ਨਿਖੇਧੀ ਕੀਤੀ ਹੈ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਤੁਰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×