ਦਲਿਤ ਮੁਕਤੀ ਮਾਰਚ ਪਟਿਆਲਾ ਦਿਹਾਤੀ ਵਿੱਚ ਦਾਖ਼ਲ
09:45 AM Sep 01, 2024 IST
Advertisement
ਪੱਤਰ ਪ੍ਰੇਰਕ
ਪਟਿਆਲਾ, 31 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਦਲਿਤ ਮੁਕਤੀ ਮਾਰਚ ਅੱਜ ਪਟਿਆਲਾ ਦਿਹਾਤੀ ਦੇ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਇੱਥੇ ਮੋਰਚੇ ਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਪਿੰਡ ਤੋਲੇਵਾਲ ਤੋਂ ਸ਼ੁਰੂ ਹੋਇਆ ਦਲਿਤ ਮੁਕਤੀ ਮਾਰਚ ਪਿੰਡ ਅਮਰਗੜ੍ਹ ਤੋਂ ਨਾਭੇ ਦੇ ਪਿੰਡਾਂ ਵਿੱਚ ਹੁੰਦਾ ਹੋਇਆ 11ਵੇਂ ਦਿਨ ਬਲਾਕ ਪਟਿਆਲਾ ਦਿਹਾਤੀ ਚ ਦਾਖ਼ਲ ਹੋ ਗਿਆ ਹੈ। ਕਾਫ਼ਲੇ ਵਿਚ ਜਗਤਾਰ ਸਿੰਘ, ਜੰਟੀ, ਪਰਮਵੀਰ ਸਿੰਘ ਕੇਸਰ ਸਿੰਘ, ਬਿੱਟੂ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਸੇਖਾ ਅਤੇ ਔਰਤਾਂ ਸ਼ਾਮਲ ਸਨ।
Advertisement
Advertisement