ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਲਾਈ ਲਾਮਾ ਵੱਲੋਂ 13 ਸਾਲ ਬਾਅਦ ਸਿੱਕਿਮ ਦੇ ਦੌਰੇ ’ਤੇ

11:45 PM Dec 11, 2023 IST
Gangtok, Dec 11 (ANI): Tibetan spiritual leader Dalai Lama being welcomed during his three-day visit to Sikkim, on Monday. (ANI Photo)

ਗੰਗਟੋਕ, 11 ਦਸੰਬਰ

Advertisement

ਤਿੱਬਤੀ ਦੇ ਅਧਿਆਤਮਕ ਆਗੂ 14ਵੇਂ ਦਲਾਈਲਾਮਾ ਤੇਨਜ਼ਿਨ ਗਯਾਤਸੋ 13 ਸਾਲ ਬਾਅਦ ਤਿੰਨ ਦਿਨਾ ਦੌਰੇ ਲਈ ਸੋਮਵਾਰ ਸਵੇਰੇ ਸਿੱਕਿਮ ਪਹੁੰਚੇ। ਉਹ ਹਿਮਾਲੀਅਨ ਰਾਜ ਵਿੱਚ ਆਪਣੀ ਰਿਹਾਇਸ਼ ਦੌਰਾਨ ‘ਬੋਧੀਸਤਵਸ ਦੇ 37 ਅਭਿਆਸਾਂ’ ਬਾਰੇ ਸਿੱਖਿਆਵਾਂ ਦੇਣਗੇ। ਦਲਾਈਲਾਮਾ ਸਵੇਰੇ 10.30 ਵਜੇ ਪੂਰਬੀ ਸਿੱਕਿਮ ਵਿੱਚ ਲਬਿਿੰਗ ਆਰਮੀ ਹੈਲੀਪੈਡ ’ਤੇ ਉਤਰੇ ਜਿੱਥੇ ਉਨ੍ਹਾਂ ਦਾ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਵਾਗਤ ਕੀਤਾ। ਰਾਜ ਦੇ ਵੱਖ-ਵੱਖ ਮੱਠਾਂ ਦੇ ਭਿਕਸ਼ੂਆਂ ਵੱਲੋਂ ‘ਸ਼ੇਰਬਾਂਗ’ ਵਜੋਂ ਜਾਣੇ ਜਾਂਦੇ ਨਾਚ ਅਤੇ ਪ੍ਰਾਰਥਨਾ ਦੀ ਰਵਾਇਤੀ ਬੋਧੀ ਰੀਤ ਨਾਲ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 87 ਸਾਲਾ ਦਲਾਈਲਾਮਾ ਜਦੋਂ ਗੰਗਟੋਕ ਦੇ ਇੱਕ ਹੋਟਲ ਵਿੱਚ ਗਏ ਅਤੇ ਅਧਿਆਤਮਕ ਆਗੂ ਦੇ ਦਰਸ਼ਨਾਂ ਲਈ ਦੇਓਰਾਲੀ ਤੋਂ ਜ਼ੀਰੋ ਪੁਆਇੰਟ ਤੱਕ ਹਾਈਵੇਅ ਦੇ ਦੋਵੇਂ ਪਾਸੇ ਸੈਂਕੜੇ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। -ਪੀਟੀਆਈ

Advertisement
Advertisement