ਦਲ ਖ਼ਾਲਸਾ ਨੇ ਯੂਐਨ ਦੀ ਚੁੱਪ ’ਤੇ ਸਵਾਲ ਚੁੱਕੇ
09:20 AM Oct 07, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਅਕਤੂਬਰ
ਦਲ ਖ਼ਾਲਸਾ ਨੇ ਫਲਸਤੀਨੀਆਂ ਦੀ ਨਸਲਕੁਸ਼ੀ ਅਤੇ ਵੈਸਟ ਏਸ਼ੀਆ ਵਿੱਚ ਬਣੇ ਜੰਗ ਦੇ ਹਾਲਾਤ ਰੋਕਣ ਵਿੱਚ ਯੂਐਨ ਦੇ ਅਸਫਲ ਰਹਿਣ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਯੂਐਨ 1984 ਦੇ ਦੌਰ ਵਿੱਚ ਸਿੱਖ ਨਸਲਕੁਸ਼ੀ ਦੇ ਸਮੇਂ ਵੀ ਖਾਮੋਸ਼ ਰਿਹਾ ਸੀ। ਸਿੱਖ ਜਥੇਬੰਦੀ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਕੰਵਰਪਾਲ ਸਿੰਘ ਨੇ ਵਿਸ਼ਵ ਦ੍ਰਿਸ਼ ’ਤੇ ਬਣੀ ਵਿਸਫੋਟਕ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ। ਦਲ ਖਾਲਸਾ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਹਮਾਇਤ ਕਰਨ ਵਾਲੀਆਂ ਵਿਸ਼ਵ ਸ਼ਕਤੀਆਂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਸ਼ਕਤੀਹੀਣ ਅਤੇ ਅਸਰਹੀਣ ਸੰਸਥਾ ਬਣਾ ਕੇ ਰੱਖ ਦਿੱਤਾ ਹੈ।
Advertisement
Advertisement