ਡਕੌਂਦਾ ਵੱਲੋਂ ਕਣਕ ਦੇ ਭਾਅ ’ਚ ਵਾਧਾ ਨਿਗੂਣਾ ਕਰਾਰ
09:06 AM Oct 19, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕੇਂਦਰ ਵੱਲੋਂ ਕਣਕ ਦੇ ਭਾਅ ’ਚ ਕੀਤੇ 150 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਜਿਣਸ ਦੀ ਖਰੀਦ ਹੀ ਨਹੀਂ ਕਰਨੀ ਤਾਂ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਮੁੱਖ ਫਸਲਾਂ ਦੇ ਭਾਅ ਦੇ ਐਲਾਨ ਕਰਨਾ ਦਾ ਕੋਈ ਮਤਲਬ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਸ ਵਾਰੀ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਅਤੇ ਕਿਸਾਨ ਮਜਬੂਰਨ ਸੜਕਾਂ ਤੇ ਰੇਲ ਲਾਈਨਾਂ ਰੋਕ ਰਹੇ ਹਨ। ਹੁਣ ਕਣਕ ਦੇ ਭਾਅ ਵਿੱਚ ਸਿਰਫ਼ 150 ਰੁਪਏ ਦਾ ਵਾਧਾ ਐਲਾਨ ਕੇ ਸਾਡੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਇਸੇ ਤਰ੍ਹਾਂ ਕਿਸਾਨ ਨੇਤਾਵਾਂ ਦਰਸ਼ਨਪਾਲ, ਮਨਜੀਤ ਨਿਆਲ, ਮਨਜੀਤ ਘੁਮਾਣਾਂ, ਰਣਜੀਤ ਸਵਾਜਪੁਰ, ਜਸਦੇਵ ਨੂਗੀ, ਹਰਦੀਪ ਸੇਹਰਾ, ਮੇਵਾ ਸਿੰਘ, ਪੰਮਾ ਪਨੌਦੀਆਂ, ਹਰਵਿੰਦਰ ਕਾਲਵਾ, ਰਾਣਾ ਨਿਰਮਾਣ ਤੇ ਬਲਰਾਜ ਜੋਸ਼ੀ ਨੇ ਵੀ ਕਣਕ ਦੇ ਭਾਅ ’ਚ ਵਾਧੇ ਨੂੰ ਰੱਦ ਕੀਤਾ ਹੈ।
Advertisement
Advertisement