ਡਕੌਂਦਾ ਧੜੇ ਨੇ ਕਿਸਾਨਾਂ ਅਤੇ ਔਰਤਾਂ ਨੂੰ ਲਾਮਬੰਦ ਕੀਤਾ
06:28 PM Jun 23, 2023 IST
ਪੱਤਰ ਪ੍ਰੇਰਕ
Advertisement
ਭੁੱਚੋ ਮੰਡੀ, 11 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਵੱਲੋਂ ਪਿੰਡ ਤੁੰਗਵਾਲੀ ਵਿੱਚ ਮੀਟਿੰਗ ਕਰ ਕੇ ਨਥਾਣਾ ਦੀ ਸਬ-ਤਹਿਸੀਲ ਵਿੱਚ ਕਣਕ ਦੀ ਬਰਬਾਦ ਹੋਈ ਫ਼ਸਲ ਦੇ ਮੁਆਵਜ਼ੇ ਲਈ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਜੂਨ ਤੋਂ ਚੱਲ ਰਹੇ ਸਾਂਝੇ ਮੋਰਚੇ ਦੀ ਸਫ਼ਲਤਾ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਪਿੰਡ ਇਕਾਈ ਦੇ ਪ੍ਰਧਾਨ ਜੋਗਿੰਦਰ ਸਿੰਘ, ਸੁਖਜਿੰਦਰ ਸਿੰਘ ਪੂਹਲਾ, ਬਲਵੀਰ ਸਿੰਘ ਤੁੰਗਵਾਲੀ, ਜੰਟੀ ਮਾਨ, ਪਾਲ ਸਮਾਘ, ਲੀਡਰ ਸਮਾਘ, ਮੇਲਾ ਸਿੰਘ ਅਤੇ ਵਿੰਦਰ ਸਿੰਘ ਨੇ ਕਿਹਾ ਕਿ ਮੋਰਚੇ ਨੂੰ ਹੋਰ ਭਖਾਉਣ ਲਈ 12 ਜੂਨ ਨੂੰ ਔਰਤਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਸ ਇਕੱਠ ਲਈ ਔਰਤ ਵਿੰਗ ਦੀ ਪਿੰਡ ਇਕਾਈ ਦੀ ਪ੍ਰਧਾਨ ਜੋਗਿੰਦਰ ਕੌਰ, ਆਗੂ ਜਸਪਾਲ ਕੌਰ ਅਤੇ ਨਿਹਾਲ ਕੌਰ ਨੇ ਅੱਜ ਪਿੰਡ ਵਿੱਚ ਔਰਤਾਂ ਨੂੰ ਲਾਮਬੰਦ ਕੀਤਾ। ਆਗੂਆਂ ਨੇ ਪਹਿਲਵਾਨ ਲੜਕੀਆਂ ਨੂੰ ਇਨਸਾਫ਼ ਦੇਣ ਦੀ ਵੀ ਮੰਗ ਕੀਤੀ।
Advertisement
Advertisement