ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਾਖਾ ਪੁਲੀਸ ਵੱਲੋਂ 35 ਕਿੱਲੋ ਭੁੱਕੀ ਬਰਾਮਦ

10:32 AM May 28, 2024 IST

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 27 ਮਈ
ਥਾਣਾ ਦਾਖਾ ਦੀ ਪੁਲੀਸ ਨੇ ਰੇਲਵੇ ਸਟੇਸ਼ਨ ਨੇੜੇ ਇੰਦਰਾ ਕਲੋਨੀ ਵਿੱਚ ਛਾਪੇਮਾਰੀ ਦੌਰਾਨ ਘੋੜਿਆਂ ਵਾਲੇ ਵਾੜੇ ਵਿੱਚੋਂ ਬੋਰੀਆਂ ਵਿਚ ਲੁਕਾ ਕੇ ਰੱਖਿਆ ਭੁੱਕੀ ਚੂਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਗੁਰਸੇਵਕ ਸਿੰਘ ਅਨੁਸਾਰ ਪੱਕੀ ਸੂਚਨਾ ਮਿਲਣ ਬਾਅਦ ਕੀਤੀ ਗਈ ਛਾਪੇਮਾਰੀ ਦੌਰਾਨ ਸ਼ਹਿਨਾਜ਼ ਸਿੰਘ ਉਰਫ਼ ਘੋਚਾ ਪੁੱਤਰ ਜਸਵਿੰਦਰ ਸਿੰਘ ਹੈਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਘੋੜਿਆਂ ਵਾਲੇ ਵਾੜੇ ਵਿੱਚੋਂ ਮਿਲੇ ਭੁੱਕੀ ਚੂਰਾ ਦੀ ਮਾਤਰਾ 35 ਕਿੱਲੋਗਰਾਮ ਦੱਸੀ ਗਈ ਹੈ। ਜਾਂਚ ਅਫ਼ਸਰ ਅਨੁਸਾਰ ਹੈਪੀ ਵਿਰੁੱਧ ਨਸ਼ਾ ਤਸਕਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

Advertisement

ਭੁੱਕੀ ਸਣੇ ਕਾਬੂ; ਕੇਸ ਦਰਜ

ਰਾਏਕੋਟ: ਥਾਣਾ ਸਦਰ ਰਾਏਕੋਟ ਪੁਲੀਸ ਨੇ ਨਾਕੇਬੰਦੀ ਦੌਰਾਨ ਮਿਲੀ ਪੁਖ਼ਤਾ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਦੌਰਾਨ ਬੱਸ ਅੱਡਾ ਜਲਾਲਦੀਵਾਲ ਤੋਂ ਰਾਜਗੜ੍ਹ ਸੰਪਰਕ ਸੜਕ ਉਪਰ ਖੇਡ ਮੈਦਾਨ ਦੀ ਬਾਹਰਲੀ ਕੰਧ ਨਾਲ ਬੈਠੇ ਵਿਅਕਤੀ ਤੋਂ 6 ਕਿੱਲੋਗਰਾਮ ਭੁੱਕੀ ਚੂਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਅਤੇ ਜਾਂਚ ਅਫ਼ਸਰ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਬੱਸੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ। ਜਾਂਚ ਅਫ਼ਸਰ ਲਖਵੀਰ ਸਿੰਘ ਅਨੁਸਾਰ ਨਹਿਰ ਪੁਲ ਦੱਧਾਹੂਰ ਉਪਰ ਨਾਕੇਬੰਦੀ ਦੌਰਾਨ ਉਸ ਨੂੰ ਸੂਚਨਾ ਮਿਲੀ ਸੀ ਕਿ ਪਰਮਜੀਤ ਗਾਹਕਾਂ ਦੀ ਉਡੀਕ ਕਰ ਰਿਹਾ ਹੈ।

Advertisement
Advertisement