For the best experience, open
https://m.punjabitribuneonline.com
on your mobile browser.
Advertisement

ਮਾਨਸਾ ਜ਼ਿਲ੍ਹੇ ਵਿੱਚ ਦੁਧਾਰੂ ਪਸ਼ੂ ਮਰਨ ਦਾ ਸਿਲਸਿਲਾ ਜਾਰੀ

06:34 AM Feb 23, 2024 IST
ਮਾਨਸਾ ਜ਼ਿਲ੍ਹੇ ਵਿੱਚ ਦੁਧਾਰੂ ਪਸ਼ੂ ਮਰਨ ਦਾ ਸਿਲਸਿਲਾ ਜਾਰੀ
ਮਲਕਪੁਰ ਖਿਆਲਾ ਵਿਚ ਇੱਕ ਪਸ਼ੂ ਪਾਲਕ ਆਪਣੀ ਬਿਮਾਰ ਮੱਝ ਦਿਖਾਉਂਦਾ ਹੋਇਆ।
Advertisement

ਪੱਤਰ ਪ੍ਰੇਰਕ
ਮਾਨਸਾ, 22 ਫਰਵਰੀ
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਜੀਐਸ ਬੇਦੀ ਅਗਵਾਈ ਹੇਠ ਵਿਭਾਗ ਦੀਆਂ ਟੀਮਾਂ ਵੱਲੋਂ ਮਾਨਸਾ ਨੇੜਲੇ ਪੰਜ ਪਿੰਡਾਂ ਖਿਆਲਾ ਕਲਾਂ, ਖਿਆਲਾ ਖੁਰਦ, ਮਲਕਪੁਰ ਖਿਆਲਾ, ਬੁਰਜ ਹਰੀ ਅਤੇ ਰੱਲਾ ਦਾ ਦੌਰਾ ਕਰਨ ਤੋਂ ਬਾਅਦ ਵੀ ਤੰਦਰੁਸਤ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲੱਗਣੀ ਸ਼ੁਰੂ ਨਹੀਂ ਹੋਈ ਹੈ ਜਦਕਿ ਪਿੰਡਾਂ ਵਿੱਚ ਲਗਾਤਾਰ ਪਸ਼ੂ ਮਰ ਰਹੇ ਹਨ। ਜਾਣਕਾਰੀ ਅਨੁਸਾਰ ਵੱਡੀ ਗਿਣਤੀ ’ਚ ਪਸ਼ੂ ਬਿਮਾਰ ਹੋ ਰਹੇ ਹਨ ਜਿਸ ਕਾਰਨ ਲੋਕ ਸਹਿਮੇ ਹੋਏ ਹਨ।
ਤਿੰਨ ਦਿਨ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਜੀਐਸ ਬੇਦੀ ਦੀ ਅਗਵਾਈ ਵਿੱਚ ਡਾ. ਰਵੀਕਾਂਤ, ਡਾ. ਨਿਰਮਜੀਤ ਵੀਕਾ ਤੇ ਡਾ. ਪਰਵਿੰਦਰ ਕੌਰ ਦੀ ਅਗਵਾਈ ਵਿੱਚ ਐਨ.ਆਰ.ਡੀ.ਡੀ.ਐਲ ਜਲੰਧਰ ਦੀ ਟੀਮ ਅਤੇ ਗਡਵਾਸੂ ਲੁਧਿਆਣਾ ਦੀ ਟੀਮ ਨੇ ਦੌਰਾ ਕੀਤਾ ਸੀ ਪਰ ਅਜੇ ਵੀ ਪਿੰਡਾਂ ਦੇ ਲੋਕ ਸੰਤੁਸ਼ਟ ਨਹੀਂ ਹਨ। ਉਹ ਪਸ਼ੂਆਂ ਦੀ ਬਿਮਾਰੀ ਕਾਰਨ ਚਿੰਤਤ ਹਨ। ਪਿੰਡ ਬੁਰਜ ਹਰੀ ਦੇ ਮਾਸਟਰ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਪਸ਼ੂਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ 150 ਦੇ ਕਰੀਬ ਪਸ਼ੂ ਮਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ 7-7 ਪਸ਼ੂ ਅਤੇ 3-3 ਪਸ਼ੂ ਮਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀ ’ਚ ਲਿਜਾਇਆ ਜਾ ਰਿਹਾ ਸੀ ਪਰ ਹੁਣ ਉਥੇ ਜਗ੍ਹਾ ਨਹੀਂ ਬਚੀ ਅਤੇ ਉਨ੍ਹਾਂ ਨੂੰ ਹੁਣ ਕਈ ਲੋਕਾਂ ਵੱਲੋਂ ਨਹਿਰ ਦੇ ਕੋਲ ਖਾਲੀ ਜਗ੍ਹਾ ’ਚ ਸੁੱਟਿਆ ਜਾ ਰਿਹਾ ਹੈ ਅਤੇ ਕੁਝ ਲੋਕ ਆਪਣੇ ਘਰਾਂ ਦੀ ਖਾਲੀ ਜਗ੍ਹਾ ਪੁੱਟ ਕੇ ਦੱਬ ਰਹੇ ਹਨ। ਪਿੰਡ ਖਿਆਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਇਸ ਬਿਮਾਰੀ ਨੂੰ ਮਾਹਿਰਾਂ ਵੱਲੋਂ ਮੂੰਹ ਖੁਰ ਦੀ ਬਿਮਾਰੀ ਦੱਸਿਆ ਗਿਆ ਹੈ ਪਰ ਅਜੇ ਤੱਕ ਪਸ਼ੂ ਪਾਲਣ ਵਿਭਾਗ ਨੇ ਮੂੰਹ ਖੁਰ ਦੀ ਵੈਕਸੀਨ ਪਿੰਡਾਂ ਵਿੱਚ ਨਹੀਂ ਲਾਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਹਾਦਰ ਸਿੰਘ, ਨੈਬ ਸਿੰਘ, ਨਾਮਾਨੰਦ, ਜੱਸਾ ਸਿੰਘ, ਬਘੇਰ ਸਿੰਘ ਨੇ ਕਿਹਾ ਕਿ ਇਹ ਲਗਾਤਾਰ ਪ੍ਰੇਸ਼ਾਨੀ ਖੜ੍ਹੀ ਹੋ ਰਹੀ ਹੈ ਪਰ ਸਰਕਾਰ ਵੱਲੋਂ ਇਸ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਪਸ਼ੂ ਮਰੇ ਹਨ ਉਨ੍ਹਾਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ।

Advertisement

Advertisement
Author Image

Advertisement
Advertisement
×