For the best experience, open
https://m.punjabitribuneonline.com
on your mobile browser.
Advertisement

ਡੈਡੀ ਦੀ ਸਿਆਣਪ

11:31 AM Jul 23, 2023 IST
ਡੈਡੀ ਦੀ ਸਿਆਣਪ
Advertisement

ਜਿੰਦਰ

ਜੀਵਨ ਲੋਅ 29

ਮੰਮੀ ਹੁੰਦੀ ਸੀ ਤਾਂ ਐਤਵਾਰ ਵਾਲੇ ਦਨਿ ਦੀਪ ਉਸ ਨੂੰ ਮਿਲਣ ਆਉਂਦਾ ਸੀ। ਦੋ ਕੁ ਦਨਿਾਂ ਬਾਅਦ ਮੰਮੀ ਨੂੰ ਟੈਲੀਫ਼ੋਨ ਕਰ ਕੇ ਉਸ ਦੀ ਰਾਜ਼ੀ-ਖ਼ੁਸ਼ੀ ਪੁੱਛ ਲੈਂਦਾ ਸੀ। ਜੇ ਕਿਤੇ ਉਹ ਜ਼ਿਆਦਾ ਰੁੱਝ ਜਾਂਦਾ ਤਾਂ ਉਸ ਦੀ ਮੰਮੀ ਉਸ ਨੂੰ ਫ਼ੋਨ ਕਰ ਲੈਂਦੀ ਸੀ। ਉਸ ਨੂੰ ਲੱਗਦਾ ਸੀ ਕਿ ਮੰਮੀ ਤੋਂ ਬਨਿਾਂ ਇਸ ਘਰ ਵਿੱਚ ਉਸ ਦਾ ਕੋਈ ਨਹੀਂ ਹੈ। ਉਸ ਦੇ ਡੈਡੀ ਦਾ ਇਕਪਾਸੜ ਹੋਣਾ ਜਾਂ ਚੁੱਪ ਵੱਟੀ ਰੱਖਣਾ ਉਸ ਨੂੰ ਅੱਖਰਦਾ ਸੀ। ਆਪਣੇ ਤੋਂ ਛੋਟੇ ਨਰਿੰਦਰ ਨਾਲ ਉਸ ਦੀ ਬਣੀ ਨਹੀਂ ਸੀ। ਇੱਥੇ ਰਹਿੰਦਾ ਸੀ ਤਾਂ ਆਏ ਦਨਿ ਜੂਤ-ਪਤਾਣ ਹੋਣ ਤੱਕ ਗੱਲ ਪਹੁੰਚ ਜਾਂਦੀ ਸੀ। ਜਦੋਂ ਮੀਆਂ-ਬੀਵੀ ਕਮਾਉਂਦੇ ਨੇ ਤਾਂ ਛੋਟੇ ਭਰਾ ਦੀ ਧੌਂਸ ਕਿਉਂ ਝੱਲੀ ਜਾਵੇ। ਮੰਮੀ ਦੀ ਸਲਾਹ ਨਾਲ ਹੀ ਉਹ ਵੱਖਰਾ ਹੋਇਆ ਸੀ। ਘਰ ਨੂੰ ਵੰਡਣ ਲਈ ਉਸ ਦੇ ਡੈਡੀ ਨੇ ਨਾਂਹ ਕਰ ਦਿੱਤੀ ਸੀ। ਉਸ ਨੇ ਤਿੰਨ ਕਮਰਿਆਂ ਵਾਲਾ ਸੈੱਟ ਕਿਰਾਏ ’ਤੇ ਲੈ ਲਿਆ ਸੀ।
ਅਚਾਨਕ ਪਏ ਦਿਲ ਦੇ ਦੌਰੇ ਨਾਲ ਮੰਮੀ ਚੱਲ ਵਸੀ ਸੀ। ਉਸ ਲਈ ਆਪਣਾ ਜੱਦੀ-ਪੁਸ਼ਤੀ ਘਰ ਤਾਂ ਮੰਮੀ ਦੇ ਹੁੰਦਿਆਂ ਵੀ ਬੇਗਾਨਾ ਹੋ ਗਿਆ ਸੀ, ਪਰ ਇੰਨਾ ਬੇਗਾਨਾ ਨਹੀਂ ਹੋਇਆ ਸੀ ਜਿੰਨਾ ਹੁਣ ਉਸ ਨੇ ਮਹਿਸੂਸ ਕੀਤਾ ਸੀ। ਮੰਮੀ ਦੇ ਭੋਗ ਤੋਂ ਮਗਰੋਂ ਇਸ ਘਰ ਵੱਲ ਨੂੰ ਮੂੰਹ ਕਰਨ ਨੂੰ ਉੱਕਾ ਹੀ ਮਨ ਨਹੀਂ ਕੀਤਾ ਸੀ। ਜੇ ਕਦੇ ਡੈਡੀ ਦੀ ਯਾਦ ਆਉਂਦੀ ਤਾਂ ਹੋਈਆਂ-ਬੀਤੀਆਂ ਨੂੰ ਯਾਦ ਕਰ ਕੇ ਉਸ ਦਾ ਗੁੱਸਾ ਘਟਣ ਨਾਲੋਂ ਵਧਣ ਲੱਗਦਾ। ਨਰਿੰਦਰ ਨੇ ਇੱਕ ਵਾਰ ਵੀ ਉਸ ਨੂੰ ਫ਼ੋਨ ਨਹੀਂ ਕੀਤਾ ਸੀ। ਨਰਿੰਦਰ ਦੀ ਘਰਵਾਲੀ ਨੇ ਇੱਕ-ਦੋ ਵਾਰ ਫ਼ੋਨ ਕੀਤਾ ਸੀ।
ਇੱਕ ਦਨਿ ਉਹ ਆਪਣੇ ਦਫ਼ਤਰੋਂ ਘਰ ਆ ਰਿਹਾ ਸੀ ਕਿ ਉਸ ਦੇ ਡੈਡੀ ਦਾ ਫ਼ੋਨ ਆਇਆ, ‘‘ਦੀਪਿਆ, ਕੱਲ੍ਹ ਨੂੰ ਤੈਨੂੰ ਛੁੱਟੀ ਆ। ਮੈਨੂੰ ਆ ਕੇ ਮਿਲੀਂ।’’
ਉਸ ਦੇ ਡੈਡੀ ਦੀ ਬੜੀ ਪੁਰਾਣੀ ਆਦਤ ਸੀ ਕਿ ਉਹ ਟੈਲੀਫ਼ੋਨ ’ਤੇ ਲੰਬੀ-ਚੌੜੀ ਗੱਲਬਾਤ ਨਹੀਂ ਕਰਦਾ। ਬਸ ਇੱਕ ਅੱਧ ਗੱਲ ਕਰ ਕੇ ਫ਼ੋਨ ਬੰਦ ਕਰ ਦਿੰਦਾ। ਘਰ ਵਿੱਚ ਵੀ ਉਹ ਬੇਮਤਲਬਾ ਨਾ ਬੋਲਦਾ। ਉਸ ਨੇ ਆਪਣੀ ਸੇਵਾਮੁਕਤੀ ਮਗਰੋਂ ਘਰ ਦੀ ਵਾਗਡੋਰ ਦੀਪ ਦੀ ਮੰਮੀ ਨੂੰ ਸੰਭਾਲ ਦਿੱਤੀ ਸੀ। ਉਹ ਨੌਂ ਕਰੇ ਜਾਂ ਤੇਰਾਂ। ਮੰਮੀ ਡੈਡੀ ਤੋਂ ਚਾਰ ਸਾਲ ਮਗਰੋਂ ਸੇਵਾਮੁਕਤ ਹੋਈ ਸੀ। ਉਦੋਂ ਤਾਈਂ ਦੀਪ ਤੇ ਨਰਿੰਦਰ ਵਿਆਹੇ ਜਾ ਚੁੱਕੇ ਸਨ। ਸਾਰਿਆਂ ਨਾਲੋਂ ਛੋਟੀ ਸਵੀਟੀ ਆਪਣੇ ਘਰ ਖ਼ੁਸ਼ ਸੀ।
ਚਾਹ ਪੀ ਕੇ ਡੈਡੀ ਦੀਪ ਨੂੰ ਛੱਤ ਉਪਰ ਲੈ ਗਿਆ ਸੀ। ਉਸ ਨੇ ਪੁਰਾਣਾ ਪਿਆ ਕਾਰਪੈੱਟ ਮੌਂਟੀ ਦੀ ਕੰਧ ਕੋਲ ਵਿਛਾ ਕੇ ਦੀਪ ਨੂੰ ਆਪਣੇ ਸਾਹਮਣੇ ਬਿਠਾ ਕੇ ਕਿਹਾ ਸੀ, ‘‘ਤੂੰ ਇਸ ਗੱਲ ਨੂੰ ਉੱਕਾ ਹੀ ਭੁੱਲ ਗਿਐਂ ਕਿ ਤੂੰ ਹੁਣ ਘਰ ’ਚ ਵੱਡਾ ਏਂ। ਤੇਰੇ ਕੁਝ ਫਰਜ਼ ਨੇ।’’
ਦੀਪ ਨੇ ਗੁੱਸੇ ਨਾਲ ਪੁੱਛਿਆ ਸੀ, ‘‘ਤੁਸੀਂ ਮੈਨੂੰ ਵੱਡਾ ਕਦੋਂ ਮੰਨਿਆ?’’
‘‘ਜਦੋਂ ਤੂੰ ਵੱਡਾ ਹੈਂ ਤਾਂ ਮੰਨਣ ਜਾਂ ਨਾ ਮੰਨਣ ਨਾਲ ਕੀ ਫ਼ਰਕ ਪੈਂਦਾ ਏ। ਜ਼ਰੂਰੀ ਨ੍ਹੀਂ ਹੁੰਦਾ ਕਿ ਸਭ ਕੁਝ ਬੋਲ ਕੇ ਦੱਸਿਆ ਜਾਂ ਸਮਝਾਇਆ ਜਾਵੇ।’’ ਡੈਡੀ ਨੇ ਬੜੀ ਨਿਮਰ ਸੁਰ ਵਿੱਚ ਗੱਲ ਕੀਤੀ ਸੀ, ‘‘ਕੋਈ ਹੋਰ ਹੋਵੇ ਤਾਂ ਬੰਦਾ ਸੌ ਓਹਲਿਆਂ, ਪਰਦਿਆਂ ਜਾਂ ਚਲਾਵੀਆਂ ਜਿਹੀਆਂ ਗੱਲਾਂ ਕਰਦਾ ਏ। ਮੈਂ ਨਰਿੰਦਰ ਬਾਰੇ ਇੱਕ ਵਾਰ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਉਹ ਸੁਆਰਥੀ, ਲਾਲਚੀ ਤੇ ਬੇਵਕੂਫ਼ ਬੰਦਾ ਏ। ਤੇਰੀ ਮਾਂ ਜਿਊਂਦੀ ਸੀ ਤਾਂ ਉਹ ਉਸ ਦਾ ਡਰ ਮੰਨਦਾ ਸੀ। ਜਦੋਂ ਵੀ ਉਸ ਨੂੰ ਥੋੜ੍ਹੀ ਕੁ ਵੀ ਖੁੱਲ੍ਹ ਮਿਲੀ, ਉਸ ਨੇ ਆਪਣੇ ਘਰਵਾਲੀ ਜਾਂ ਮੁੰਡੇ ਦਾ ਵੀ ਲਿਹਾਜ਼ ਨ੍ਹੀਂ ਕਰਨਾ। ਲਾਲਚੀ ਤੇ ਸੁਆਰਥੀ ਬੰਦੇ ਦਾ ਕੋਈ ਦੀਨ-ਧਰਮ ਨ੍ਹੀਂ ਹੁੰਦਾ। ਉਹ ਆਪਣੇ ਸੁਆਰਥ ਲਈ ਆਪਣੀ ਘਰਵਾਲੀ ਨੂੰ ਵੀ ਵੱਡੇ ਤੋਂ ਵੱਡਾ ਧੋਖਾ ਦੇ ਸਕਦਾ ਏ। ਉਸ ਨੇ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਏ। ਕੋਈ ਮਰੇ ਜਾਂ ਉੱਜੜੇ, ਉਸ ਨੂੰ ਬਹੁਤੀ ਪਰਵਾਹ ਨ੍ਹੀਂ ਹੁੰਦੀ। ਸ਼ਾਇਦ ਤੈਨੂੰ ਪਤਾ ਏ ਜਾਂ ਕਿ ਨ੍ਹੀਂ, ਉਹ ਤੈਥੋਂ ਡਰਦਾ ਏ। ਹੁਣ ਤੂੰ ਹਫ਼ਤੇ ’ਚ ਦੋ-ਤਿੰਨ ਵਾਰ ਇੱਧਰ ਗੇੜਾ ਮਾਰਿਆ ਕਰੀਂ। ਦੂਜੇ ਦਨਿ ਉਸ ਨੂੰ ਫ਼ੋਨ ਕਰੀਂ। ਆਖ਼ਰ ਘਰ ਤਾਂ ਆਪਣਾ ਏ ਕਿ ਨ੍ਹੀਂ?’’
ਦੀਪ ਨੇ ਦੇਖਿਆ ਸੀ ਕਿ ਉਸ ਦੇ ਡੈਡੀ ਨੇ ਆਪਣੀ ਗੱਲ ਕਹਿ ਕੇ ਨੀਵੀਂ ਪਾ ਲਈ ਸੀ। ਬਹੁਤ ਸਾਲਾਂ ਬਾਅਦ ਉਹ ਦੀਪ ਨਾਲ ਖੁੱਲ੍ਹਿਆ ਸੀ। ਦੀਪ ਪੁੱਛਣਾ ਚਾਹੁੰਦਾ ਸੀ ਕਿ ਉਸ ਨੂੰ ਇੱਥੇ ਕੋਈ ਤੰਗੀ ਹੈ ਤਾਂ ਉਹ ਉਸ ਨੂੰ ਆਪਣੇ ਕੋਲ ਲੈ ਜਾਵੇ। ਉਸ ਨੂੰ ਚੰਗੀ ਪੈਨਸ਼ਨ ਮਿਲਦੀ ਸੀ। ਜਦੋਂ ਪਿਉ ਨੂੰ ਪੈਨਸ਼ਨ ਮਿਲਦੀ ਹੈ ਤਾਂ ਨੂੰਹ ਸਹੁਰੇ ਦੇ ਭੱਜ-ਭੱਜ ਕੇ ਕੰਮ ਕਰਦੀ ਹੈ। ਪੋਤੇ-ਪੋਤੀਆਂ ਕਿਸੇ ਕੰਮ ਨੂੰ ਨਾਂਹ ਨਹੀਂ ਕਰਦੇ। ਪੁੱਤ ਵੀ ਪਿਉ ਦੇ ਸਿਰ ’ਤੇ ਉੱਡਿਆ ਫਿਰਦਾ ਹੈ। ਬੇਫ਼ਿਕਰਾ ਮਹਿਸੂਸ ਕਰਦਾ ਹੈ।
ਦੀਪ ਚੁੱਪ ਰਿਹਾ ਸੀ। ਉਸ ਦੇ ਡੈਡੀ ਨੇ ਕੁਝ ਚਿਰ ਇੰਤਜ਼ਾਰ ਕੀਤਾ ਸੀ। ਫੇਰ ਪੁੱਛਿਆ ਸੀ, ‘‘ਮੈਂ ਕੋਈ ਝੂਠ ਗੱਲ ਤਾਂ ਨ੍ਹੀਂ ਕੀਤੀ? ਤੇਰੇ ਕੋਲੋਂ ਪੈਸੇ ਨ੍ਹੀਂ ਮੰਗੇ। ਕੋਈ ਚੀਜ਼ ਲਿਆਉਣ ਲਈ ਨ੍ਹੀਂ ਕਿਹਾ। ਫਰਜ਼ ਪਛਾਣਨ ਲਈ ਕਿਹਾ ਏ।’’
‘‘ਸਤ ਬਚਨ,’’ ਕਹਿ ਕੇ ਦੀਪ ਉੱਠ ਖੜ੍ਹਿਆ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਡੈਡੀ ਨੇ ਹੋਰ ਕੁਝ ਨਹੀਂ ਕਹਿਣਾ।
ਫੇਰ ਜਿੱਦਾਂ ਉਸ ਦੇ ਡੈਡੀ ਨੇ ਕਿਹਾ ਸੀ, ਉਸ ਉੱਦਾਂ ਹੀ ਕੀਤਾ ਸੀ। ਦੋ ਦਨਿ ਘਰੇ ਗੇੜਾ ਮਾਰਦਾ। ਬਾਕੀ ਸਵੇਰੇ ਜਾਂ ਸ਼ਾਮੀਂ ਨਰਿੰਦਰ ਨੂੰ ਫ਼ੋਨ ਕਰਦਾ। ਉਸ ਦੇ ਕੰਮ ਬਾਰੇ ਪੁੱਛਦਾ। ਉਹ ਪਹਿਲਾਂ ਆਪਣੀ ਕੋਈ ਨਾ ਕੋਈ ਗੱਲ ਸੁਣਾਉਂਦਾ। ਫਿਰ ਹੀ ਉਸ ਕੋਲੋਂ ਪੁੱਛਦਾ। ਇੱਥੋਂ ਤੱਕ, ‘‘ਜਦੋਂ ਪੈਸਿਆਂ ਦੀ ਲੋੜ ਪਈ ਤਾਂ ਤੂੰ ਡੈਡੀ ਕੋਲੋਂ ਨ੍ਹੀਂ, ਮੇਰੇ ਕੋਲੋਂ ਮੰਗਣੇ ਨੇ। ਸਤਬਿੀਰ ਜਿਹੜੀ ਚੀਜ਼ ਮੰਗੇ, ਜੇ ਉਸ ਦਨਿ ਨ੍ਹੀਂ ਤਾਂ ਦੂਜੇ ਦਨਿ ਅਵੱਸ਼ ਲੈ ਕੇ ਦੇਣੀ ਆ। ਮੈਨੂੰ ਘਰ ਵੱਲੋਂ ਉਲਾਂਭਾ ਨ੍ਹੀਂ ਮਿਲਣਾ ਚਾਹੀਦਾ।’’ ਉਹ ਕਦੇ ਕਦੇ ਨਰਿੰਦਰ ਨੂੰ ਡਰਾ ਵੀ ਦਿੰਦਾ, ‘‘ਮੈਂ ਘਰ ’ਚੋਂ ਪੰਜ ਰੁਪਈਆਂ ਦੀ ਚੀਜ਼ ਨ੍ਹੀਂ ਲਈ। ਸਭ ਕੁਝ ਤੇਰੇ ਲਈ ਛੱਡ ਦਿੱਤਾ। ਜੇ ਤੂੰ ਠੀਕ ਤਰ੍ਹਾਂ ਰਿਹਾ ਤਾਂ ਮੇਰਾ ਤੇਰੇ ਨਾਲ ਵਾਅਦਾ ਰਿਹਾ ਕਿ ਮੈਂ ਘਰ ’ਚੋਂ ਅੱਧ ਨ੍ਹੀਂ ਲਵਾਂਗਾ। ਜੇ ਤੂੰ ਗੜਬੜ ਕੀਤੀ ਤਾਂ ਤੈਨੂੰ ਹੀ ਘਾਟਾ ਪੈਣਾ ਏ।’’ ਛੋਟੇ ਦੀ ਘਰਵਾਲੀ ਸਤਬਿੀਰ ਇੰਨੀ ਛੇਤੀ ਬਰੈਸਟ ਕੈਂਸਰ ਨਾਲ ਚੱਲ ਵਸੇਗੀ, ਪਰਿਵਾਰ ਦੇ ਕਿਸੇ ਜੀਅ ਨੇ ਇਸ ਬਾਰੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਇੱਕ ਸਾਲ ਦੇ ਅੰਦਰ ਸਤਬਿੀਰ ਵੀ ਉੱਥੇ ਚਲੀ ਗਈ ਸੀ ਜਿੱਥੋਂ ਕੋਈ ਕਦੇ ਨਹੀਂ ਮੁੜਿਆ। ਉਸ ਦੇ ਡੈਡੀ, ਦੀਪ ਦੀ ਮੰਮੀ ਦੇ ਵਿਛੋੜੇ ਨੂੰ ਅਜੇ ਭੁੱਲੇ ਨਹੀਂ ਸਨ ਕਿ ਸਤਬਿੀਰ ਵੀ ਸਾਥ ਛੱਡ ਗਈ ਸੀ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਸ ਨੇ ਅਜਿਹੇ ਕਿਹੜੇ ਪਾਪ ਕੀਤੇ ਸਨ ਜੋ ਇਹ ਦਨਿ ਦੇਖਣੇ ਪਏ। ਉਹ ਇਹੀ ਗੱਲਾਂ ਵਾਰ-ਵਾਰ ਕਹੀ ਜਾਂਦੇ ਸਨ, ‘‘ਜਾਣ ਦੀ ਤਾਂ ਮੇਰੀ ਉਮਰ ਸੀ, ਚਲੇ ਗਈ ਘਰ ਦੀ ਨਵੀਂ ਮਾਲਕਣ। ਤੀਵੀਂ ਬਨਿਾਂ ਕਾਹਦਾ ਘਰ। ਨਰਿੰਦਰ ਨੂੰ ਉਸ ਨੇ ਸੰਭਾਲਿਆ ਹੋਇਆ ਸੀ। ਹੁਣ ਇਸ ਘਰ ਦੀ ਖੈਰ ਨ੍ਹੀਂ। ਪਿਉ-ਪੁੱਤ ਰੋਜ਼ ਕੁੱਕੜਾਂ ਵਾਂਗੂੰ ਲੜਦੇ ਰਹਿੰਦੇ। ਵਿਚਾਰੀ ਸਤਬਿੀਰ ਸਾਂਭਦੀ ਸੀ। ਹੁਣ ਇਨ੍ਹਾਂ ਨੂੰ ਕੌਣ ਕੰਟਰੋਲ ਕਰੇਗਾ। ਮੇਰੇ ਬੁੱਢੇ ਹੱਡਾਂ ’ਚ ਜਾਨ ਨ੍ਹੀਂ ਰਹੀ।’’
ਦੀਪ ਦੇ ਡੈਡੀ ਆਪਣੇ ਆਪ ਨੂੰ ਜ਼ਿਆਦਾ ਇਕੱਲਾ ਸਮਝਣ ਲੱਗੇ ਸਨ। ਉਸ ਦਨਿ ਵੀ ਉਸ ਦੇ ਡੈਡੀ ਨੇ ਭਰੇ ਮਨ ਨਾਲ ਉਸ ਨੂੰ ਫ਼ੋਨ ਕੀਤਾ ਸੀ, ‘‘ਤੂੰ ਹੁਣ ਘਰ ਆ ਜਾ। ਮੈਨੂੰ ਤੇਰੀ ਨਰਾਜ਼ਗੀ ਦਾ ਪਤਾ ਏ। ਮੈਂ ਸਾਰੀ ਉਮਰ ਤੇਰੇ ਲਈ ਕੁਝ ਨ੍ਹੀਂ ਕੀਤਾ। ਮੈਨੂੰ ਪਤਾ ਸੀ ਕਿ ਤੂੰ ਸਿਆਣਾ ਏਂ। ਆਪਣਾ ਘਰ-ਬਾਰ ਸੰਭਾਲ ਲਵੇਂਗਾ। ਨਰਿੰਦਰ ਨੇ ਸੌ ਰੁਪਈਆਂ ਦੀ ਰਿਸ਼ਵਤ ਲੈ ਕੇ ਆਪਣੀ ਸਰਕਾਰੀ ਨੌਕਰੀ ਗੁਆ ਲਈ ਸੀ। ਉਸ ਕੋਲੋਂ ਕੋਈ ਕੀ ਆਸ ਰੱਖ ਸਕਦਾ ਏ। ਬਹੁਤੀਆਂ ਗੱਲਾਂ ਟੈਲੀਫ਼ੋਨ ’ਤੇ ਨ੍ਹੀਂ ਦੱਸ ਹੁੰਦੀਆਂ। ਤੂੰ ਆਵੇਂਗਾ ਤਾਂ ਵਿਚਲੀ ਗੱਲ ਵੀ ਦੱਸ ਦਊਂਗਾ... ਰਹੇ ਆਪਣੇ ’ਚ ਹੀ...।’’
ਸੰਪਰਕ: 98148-03254

Advertisement

Advertisement
Advertisement
Author Image

sukhwinder singh

View all posts

Advertisement