For the best experience, open
https://m.punjabitribuneonline.com
on your mobile browser.
Advertisement

ਡੱਬਵਾਲੀ: ਪ੍ਰਸ਼ਾਸਨ ਨੇ ਕੰਕਰੀਟ ਦੀ ਕੰਧ ਤੋੜ ਕੇ ਆਵਾਜਾਈ ਖੋਲ੍ਹੀ

10:53 AM Apr 03, 2024 IST
ਡੱਬਵਾਲੀ  ਪ੍ਰਸ਼ਾਸਨ ਨੇ ਕੰਕਰੀਟ ਦੀ ਕੰਧ ਤੋੜ ਕੇ ਆਵਾਜਾਈ ਖੋਲ੍ਹੀ
ਡੱਬਵਾਲੀ ਵਿੱਚ ਰੋਕਾਂ ਹਟਾਉਣ ਮਗਰੋਂ ਬਠਿੰਡਾ ਰੋਡ ਤੋਂ ਲੰਘਦੇ ਹੋਏ ਵਾਹਨ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 2 ਅਪਰੈਲ
ਪੁਲੀਸ ਪ੍ਰਸ਼ਾਸਨ ਨੇ ਕਰੀਬ 17 ਘੰਟਿਆਂ ਦੀ ਜੱਦੋ-ਜਹਿਦ ਬਾਅਦ ਬਠਿੰਡਾ ਰੋਡ ’ਤੇ ਜਰਨੈਲੀ ਸੜਕ ਉੱਪਰ ਕੰਕਰੀਟ ਦੀ ਮੋਟੀ ਕੰਧ ਨੂੰ ਤੋੜ ਕੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿਚਕਾਰ ਆਵਾਜਾਈ ਦੇ ਸਾਰੇ ਰਾਹ ਖੋਲ੍ਹ ਦਿੱਤੇ ਹਨ। ਕੱਲ੍ਹ ਸ਼ਾਮ ਐੱਸਪੀ ਤੇ ਭਾਕਿਯੂ (ਡਕੌਂਦਾ) ਧਨੇਰ ਦੀ ਮੀਟਿੰਗ ’ਚ ਸਹਿਮਤੀ ਮਗਰੋਂ ਮਲੋਟ ਰੋਡ ਅਤੇ ਬਠਿੰਡਾ ਰੋਡ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋ ਗਈ ਸੀ। ਇਸ ਦੇ ਬਾਵਜੂਦ ਧਰਨਾਕਾਰੀ ਦੁਕਾਨਦਾਰਾਂ ਨੇ ਡੱਬਵਾਲੀ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਪ੍ਰਵਾਨ ਚੜ੍ਹਾਇਆ। ਬਹੁਤ ਲੰਮੇ ਸਮੇਂ ਬਾਅਦ ਦੁਕਾਨਦਾਰਾਂ ’ਚ ਵਿਖੇ ਏਕੇ ਤਹਿਤ ਅੱਜ ਸਮੁੱਚਾ ਸ਼ਹਿਰ ਬੰਦ ਰਿਹਾ। ਜ਼ਿਕਰਯੋਗ ਹੈ ਕਿ 52 ਦਿਨ ਪਹਿਲਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਸੜਕ ਉੱਪਰ ਰੋਕਾਂ ਵਿਚਕਾਰ ਇੱਕ ਤਿੰਨ ਫੁੱਟ ਮੋਟੀ ਅਤੇ ਤਿੰਨ ਫੁੱਟ ਉੱਚੀ ਕੰਕਰੀਟ ਦੀ ਕੰਧ ਉਸਾਰ ਦਿੱਤੀ ਸੀ ਜਿਸ ਨੂੰ ਤੋੜਨ ਲਈ ਬਠਿੰਡਾ ਤੋਂ ਵੱਡੀ ਸਮੱਰਥਾ ਵਾਲੀ ਕ੍ਰੇਨ ਜੇਸੀਬੀ ਟਰੱਕ ’ਤੇ ਮੰਗਵਾਉਣ ਪਈ। ਇਸ ਨਾਲ ਕੰਧ ਨੂੰ ਕਈ ਘੰਟਿਆਂ ’ਚ ਤੋੜਿਆ ਗਿਆ। ਬਠਿੰਡਾ ਰੋਡ ਹੱਦ ਖੁੱਲ੍ਹਣ ਮਗਰੋਂ ਧਰਨਾਕਾਰੀ ਦੁਕਾਨਦਾਰਾਂ ਨੇ ਮੌਕੇ ’ਤੇ ਪੁੱਜ ਕੇ ਜੇਤੂ ਨਾਅਰੇ ਲਗਾਏ ਅਤੇ ਖੁਸ਼ੀ ਜ਼ਾਹਿਰ ਕੀਤੀ।

Advertisement

ਡੱਬਵਾਲੀ ਦੀ ਮਲੋਟ ਰੋਡ ਹੱਦ ’ਤੇ ਮੋਰਚਾ ਜਾਰੀ

ਡੱਬਵਾਲੀ ਦੀ ਮਲੋਟ ਰੋਡ ਹੱਦ ’ਤੇ ਐੱਨਐੱਚ ਦੇ ਇੱਕ ਹਿੱਸੇ ਉੱਪਰ ਭਾਕਿਯੂ ਸਿੱਧੂਪੁਰ ਦਾ ਮੋਰਚਾ ਜਾਰੀ ਹੈ ਜਿਸ ਵਿੱਚ ਕਰੀਬ ਡੇਢ-ਦੋ ਦਰਜਨ ਕਿਸਾਨ ਮੰਗਾਂ ਲਈ ਡਟੇ ਹੋਏ ਹਨ। ਇਸ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਦੀ ਮੰਗ ਅਤੇ ਭਾਕਿਯੂ ਡਕੌਦਾ ਨਾਲ ਸਹਿਮਤੀ ਤਹਿਤ ਮਲੋਟ ਰੋਡ ’ਤੇ ਹੱਦਬੰਦੀ ਹਟਾ ਕੇ ਚਹੁੰਮਾਰਗੀ ਪੁਲ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹ ਦਿੱਤਾ।

Advertisement
Author Image

sukhwinder singh

View all posts

Advertisement
Advertisement
×