For the best experience, open
https://m.punjabitribuneonline.com
on your mobile browser.
Advertisement

ਡੱਬਵਾਲੀ: ਬਠਿੰਡਾ ਰੋਡ ਹੱਦ ਖੁੱਲ੍ਹਣ ਦੇ ਆਸਾਰ, ਭਾਕਿਯੂ ਡਕੌਂਦਾ ਵੱਲੋਂ ਧਰਨਾ ਮੁਲਤਵੀ ਕਰਨ ਦੇ ਸੰਕੇਤ

03:52 PM Mar 27, 2024 IST
ਡੱਬਵਾਲੀ  ਬਠਿੰਡਾ ਰੋਡ ਹੱਦ ਖੁੱਲ੍ਹਣ ਦੇ ਆਸਾਰ  ਭਾਕਿਯੂ ਡਕੌਂਦਾ ਵੱਲੋਂ ਧਰਨਾ ਮੁਲਤਵੀ ਕਰਨ ਦੇ ਸੰਕੇਤ
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਮਾਰਚ
ਇਥੇ ਬੰਦ ਬਠਿੰਡਾ ਰੋਡ ਹੱਦ ਖੁੱਲ੍ਹਣ ਦੇ ਆਸਾਰ ਹਨ। ਇਥੇ ਪੰਜਾਬ ਖੇਤਰ ਵਿਚ ਹੱਦ ਮੂਹਰੇ ਦਿੱਲੀ ਕੂਚ ਲਈ ਮੋਰਚੇ 'ਤੇ ਡਟੀ ਭਾਕਿਯੂ ਡਕੌਂਦਾ ਚੋਣ ਜ਼ਾਬਤਾ ਅਤੇ ਹਾੜ੍ਹੀ ਫਸਲ ਦੇ ਮੱਦੇਨਜ਼ਰ ਮੋਰਚੇ ਨੂੰ ਮੁਲਤਵੀ ਕਰਨ ’ਤੇ ਵਿਚਾਰ ਕਰ ਰਹੀ ਹੈ। ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਹਰਵਿੰਦਰ ਸਿੰਘ ਕੋਟਲੀ ਅਤੇ ਇਕਬਾਲ ਸਿੰਘ ਪਥਰਾਲਾ ਨੇ ਇਸ ਬਾਰੇ ਸੰਕੇਤ ਦਿੱਤੇ ਹਨ। ਯੂਨੀਅਨ ਵੱਲੋਂ ਕਰੀਬ 36 ਦਿਨਾਂ ਤੋਂ ਲਗਾਤਾਰ ਕਿਸਾਨ ਮੋਰਚਾ ਚੱਲ ਰਿਹਾ ਹੈ। ਕੋਟਲੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕੇਂਦਰ ਸਰਕਾਰ ਵਜੂਦ ਵਿੱਚ ਨਹੀਂ ਹੈ। ਨਵੀਂ ਸਰਕਾਰ ਬਣਨ ਵਿੱਚ ਕਰੀਬ ਤਿੰਨ-ਚਾਰ ਮਹੀਨੇ ਦਾ ਸਮਾਂ ਲੱਗੇਗਾ। ਹਾੜ੍ਹੀ ਦੀ ਫਸਲ ਸਿਰ 'ਤੇ ਹੋਣ ਕਰਕੇ ਕਿਸਾਨਾਂ ਨੇ ਆਪਣੀ ਫਸਲ ਸੰਭਾਲਣੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਧਰਨਾ ਮੁਲਤਵੀ ਕਰਨ ਬਾਰੇ ਵਿਚਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣਨ ਉਪਰੰਤ ਹੱਕੀ ਮੰਗਾਂ ਪ੍ਰਤੀ ਮੁੜ ਤੋਂ ਸੰਘਰਸ਼ ਵਿੱਢਿਆ ਗਿਆ ਜਾਵੇਗਾ। ਮਲੋਟ ਰੋਡ 'ਤੇ ਭਾਕਿਯੂ ਸਿੱਧੂਪੁਰ ਦਾ ਮੋਰਚਾ ਲੱਗਿਆ ਹੋਇਆ ਹੈ।

Advertisement

Advertisement
Advertisement
Author Image

Advertisement